Close
Menu

ਯੂਰੋਪ ਦੌਰੇ ਦੌਰਾਨ ਇਟਲੀ ਪਹੁੰਚੀ ਸੁਸ਼ਮਾ ਸਵਰਾਜ

-- 18 June,2018

ਰੋਮ, 18 ਜੂਨ
ਚਾਰ ਯੂਰੋਪੀ ਮੁਲਕਾਂ ਦੇ ਦੌਰੇ ਦੌਰਾਨ ਅੱਜ ਇਟਲੀ ਪਹੁੰਚੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਤਾਲਵੀ ਪ੍ਰਧਾਨ ਮੰਤਰੀ ਪ੍ਰੋ. ਜਿਊਸਪੀ ਕੋਂਤੇ ਨਾਲ ਮੁਲਾਕਾਤ ਕੀਤੀ ਤੇ ਦੁਵੱਲੇ ਸਬੰਧਾਂ ਤੇ ਵੱਖ ਵੱਖ ਖੇਤਰਾਂ ’ਚ ਆਪਸੀ ਸਹਿਯੋਗ ਵਧਾਉਣ ਬਾਰੇ ਵਿਚਾਰ ਚਰਚਾ ਕੀਤੀ। ਸੱਤ ਰੋਜ਼ਾ ਯੂਰੋਪ ਦੌਰੇ ਦੇ ਪਹਿਲੇ ਦਿਨ ਅੱਜ ਉਨ੍ਹਾਂ ਆਪਣੇ ਇਤਾਵਲੀ ਹਮਰੁਤਬਾ ਐਂਜ਼ੋ ਮੁਆਵੇਰੋ ਨਾਲ ਵੀ ਮੁਲਾਕਾਤ ਕੀਤੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, ‘ਦਿਨ ਦੀ ਪਹਿਲੀ ਕਾਰਗੁਜ਼ਾਰੀ ਦੌਰਾਨ ਸੁਸ਼ਮਾ ਸਵਰਾਜ ਨੇ ਇਤਾਲਵੀ ਪ੍ਰਧਾਨ ਮੰਤਰੀ ਪ੍ਰੋ. ਕੋਂਤੇ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦੀ ਵਧਾਈ ਦਿੱਤੀ।’  ਪ੍ਰੋ. ਕੋਂਤੇ ਵੱਲੋਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ।

Facebook Comment
Project by : XtremeStudioz