Close
Menu

ਯੂਰੋ-2016 : ਰੋਨਾਲਡੋ ਦੀ ਹੈਟ੍ਰਿਕ ਨਾਲ ਜਿੱਤਿਆ ਪੁਰਤਗਾਲ

-- 16 June,2015

ਪੁਰਤਗਾਲ,  ਕ੍ਰਿਸਟੀਆਨੋ ਰੋਨਾਲਡੋ ਦੀ ਸ਼ਾਨਦਾਰ ਹੈਟ੍ਰਿਕ ਦੇ ਦਮ ‘ਤੇ ਪੁਰਤਗਾਲ ਨੇ ਇੱਥੇ ਖੇਡੇ ਗਏ ਯੂਰੋ 2016 ਕੁਆਲੀਫਾਇੰਗ ਦੌਰ ਦੇ ਗਰੁੱਪ-ਈ ਮੁਕਾਬਲੇ ਵਿਚ ਅਰਮਾਨੀਆ ਨੂੰ 3-2 ਨਾਲ ਹਰਾ ਦਿੱਤਾ। ਪੁਰਤਗਾਲ ਲਈ ਰੋਨਾਲਡੋ ਨੇ 29ਵੇਂ, 55ਵੇਂ ਤੇ 58ਵੇਂ ਮਿੰਟ ਵਿਚ ਗੋਲ ਕੀਤੇ। ਅਰਮੀਨੀਆ ਲਈ ਐੱਮ. ਪਿਲੇਜੀ ਨੇ 14ਵੇਂ ਤੇ ਐੱਚ ਕੋਯਾਨ ਨੇ 72ਵੇਂ ਮਿੰਟ ਵਿਚ ਗੋਲ ਕੀਤਾ। ਪਿਜੇਲੀ ਨੇ ਅਰਮੀਨੀਆ ਨੂੰ ਪਹਿਲੀ ਸਫਲਤਾ ਦਿਵਾਈ ਪਰ 15 ਮਿੰਟ ਬਾਅਦ ਹੀ ਰੋਨਾਲਡੋ ਨੇ ਸਕੋਰ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਰੋਨਾਲਡੋ ਮੈਚ ‘ਤੇ ਛਾ ਗਿਆ ਤੇ ਤਿੰਨ ਮਿੰਟ ਦੇ ਫਰਕ ‘ਤੇ ਦੋ ਗੋਲ ਕਰਦੇ ਹੋਏ ਆਪਣੀ ਟੀਮ ਨੂੰ 3-1 ਨਾਲ ਅੱਗੇ ਕਰ ਦਿੱਤਾ। ਪੁਰਤਗਾਲ ਦੀ ਜਿੱਤ ਪੱਕੀ ਨਜ਼ਰ ਆ ਰਹੀ ਸੀ ਪਰ ਅਰਮੀਨੀਆ ਦੀ ਟੀਮ ਵੀ ਹਾਰ ਨਹੀਂ ਮੰਨਣ ਵਾਲੀ ਸੀ। ਉਸ ਨੇ ਆਪਣੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖੀਆਂ ਤੇ ਇਸੇ ਕ੍ਰਮ ਦੇ 72ਵੇਂ ਮਿੰਟ ਵਿਚ ਉਸ ਨੂੰ ਸਫਲਤਾ ਵੀ ਮਿਲੀ। ਸਕੋਰ 2-3 ਨਾਲ ਹੋਣ ਤੋਂ ਬਾਅਦ ਦੋਵੇਂ ਟੀਮਾਂ ਨੇ ਆਪਣੇ ਵਲੋਂ ਹਮਲੇ ਤੇਜ਼ ਕਰ ਦਿੱਤੇ ਗਏ ਪਰ ਇਸ ਤੋਂ ਬਾਅਦ ਕਿਸੇ ਨੂੰ ਸਫਲਤਾ ਨਹੀਂ ਮਿਲੀ। ਇਸ ਜਿੱਤ ਨੇ ਆਪਣੇ ਗਰੁੱਪ ਵਿਚ ਪੁਰਤਗਾਲ ਨੂੰ ਚੋਟੀ ‘ਤੇ ਪਹੁੰਚਾ ਦਿੱਤਾ ਹੈ। ਉਸ ਨੇ ਪੰਜ ਮੈਚਾਂ ਵਿਚੋਂ 12 ਅੰਕ ਹਾਸਲ ਕੀਤੇ ਹਨ। ਡੈੱਨਮਾਰਕ 10 ਅੰਕਾਂ ਨਾਲ ਦੂਜੇ ਤੇ ਅਲਬਾਨੀਆ ਸੱਤ ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਅਰਮੀਨੀਆ ਪੰਜ ਮੈਚਾਂ ਵਿਚੋਂ ਇਕ ਅੰਕ ਲੈ ਕੇ ਸਭ ਤੋਂ ਹੇਠਾਂ ਹੈ।

Facebook Comment
Project by : XtremeStudioz