Close
Menu

ਯੂਸਫ ਨੂੰ ਆਇਆ ਗੁੱਸਾ ਤਾਂ ਦਰਸ਼ਕ ਨੂੰ ਮਾਰ ਦਿੱਤਾ ਥੱਪੜ

-- 26 December,2014

ਵਡੋਦਰਾ- ਭਾਰਤੀ ਕ੍ਰਿਕੇਟਰ ਯੂਸਫ ਪਠਾਨ ਨੇ ਬੜੌਦਾ ਅਤੇ ਜੰਮੂ ਕਸ਼ਮੀਰ ਵਿਚਾਲੇ ਰਣਜੀ ਟਰਾਫੀ ਕ੍ਰਿਕੇਟ ਮੈਚ ਦੇ ਦੌਰਾਨ ਇਕ ਨੌਜਵਾਨ ਦਰਸ਼ਕ ਦੀ ‘ਗੰਦੀ ਟਿਪਣੀਆਂ’ ਕਾਰਨ ਥੱਪੜ ਮਾਰ ਦਿੱਤਾ। ਪਠਾਨ ਜਦੋਂ ਰਿਲਾਇੰਸ ਕ੍ਰਿਕੇਟ ਸਟੇਡੀਅਮ ‘ਚ ਬੱਲੇਬਾਜ਼ੀ ਕਰ ਰਹੇ ਸਨ ਤਾਂ ਉਹ ਇਕ ਨੌਜਵਾਨ ਦਰਸ਼ਕ ਵੱਲੋਂ ਕੀਤੀ ਟਿੱਪਣੀਆਂ ਤੋਂ ਨਾਰਾਜ਼ ਹੋ ਗਏ। ਬੜੌਦਾ ਕ੍ਰਿਕੇਟ ਸੰਗਠਨ ਦੇ ਸਕੱਤਰ ਸਨੇਹੇਲ ਪਾਰਿਖ ਮੁਤਾਬਕ, ਦਰਸ਼ਕ ਮੈਚ ਦੇ ਦੌਰਾਨ ਪਠਾਨ ਅਤੇ ਹੋਰ ਖਿਡਾਰੀਆਂ ‘ਤੇ ‘ਗੰਦੀ ਟਿੱਪਣੀਆਂ’ ਕਰ ਰਿਹਾ ਸੀ।
ਪਾਰਿਖ ਨੇ ਕਿਹਾ, ”ਇਹ ਨੌਜਵਾਨ ਚੀਕ ਰਿਹਾ ਸੀ ਅਤੇ ਜਦੋਂ ਅੰਬਾਤੀ ਰਾਇੰਡੂ ਵਰਗੇ ਹੋਰ ਖਿਡਾਰੀ ਬੱਲੇਬਾਜ਼ੀ ਕਰ ਰਹੇ ਸਨ ਤਾਂ ਉਨ੍ਹਾਂ ‘ਤੇ ਵੀ ਗਲਤ ਟਿੱਪਣੀਆਂ ਕਰ ਰਿਹਾ ਸੀ। ਪਠਾਨ ਇਸ ਤਰ੍ਹਾਂ ਦੇ ਵਿਵਹਾਰ ਨੂੰ ਸਹਿਣ ਕਰਨ ਦੇ ਮੂਡ ‘ਚ ਨਹੀਂ ਸਨ। ਇਸ ਲਈ ਆਊਟ ਹੋਣ ਤੋਂ ਬਾਅਦ ਉਨ੍ਹਾਂ ਨੇ ਨੌਜਵਾਨ ਨੂੰ ਡ੍ਰੇਸਿੰਗ ਰੂਮ ‘ਚ ਬੁਲਾਇਆ ਅਤੇ ਉਸ ਨੂੰ 2 ਥੱਪੜ ਮਾਰੇ।” ਪਾਰਿਖ ਮੁਤਾਬਕ, ‘ਜਦੋਂ ਯੂਸਫ ਦੇ ਛੋਟੇ ਭਰਾ ਇਰਫਾਨ ਪਠਾਨ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਤਾਂ ਉਹ ਸਥਿਤੀ ਨੂੰ ਕੰਟਰੋਲ ਕਰਨ ਲਈ ਡ੍ਰੇਸਿੰਗ ਰੂਮ ‘ਚ ਆਏ।

Facebook Comment
Project by : XtremeStudioz