Close
Menu

ਯੂ. ਏ. ਈ. ‘ਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ‘ਤੇ ਰੁਪਏ ‘ਚ ਕਮਜ਼ੋਰੀ ਦੀ ਮਾਰ

-- 30 September,2013

ਦੁਬਈ,30 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਰੁਪਏ ‘ਚ ਗਿਰਾਵਟ ਦਾ ਅਸਰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਕਾਲਜਾਂ ‘ਚ ਅਧਿਐਨ ਕਰ ਰਹੇ ਭਾਰਤੀ ਵਿਦਿਆਰਥੀਆਂ ‘ਤੇ ਪੈ ਰਿਹਾ ਹੈ ਅਤੇ ਕਈ ਸੰਸਥਾਨਾਂ ਨੂੰ ਆਪਣੀ ਟਿਊਸ਼ਨ ਫੀਸ ‘ਚ 25 ਫੀਸਦੀ ਤੱਕ ਕਟੌਤੀ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਯੂ. ਏ. ਈ. ਦੀ ਕਰੰਸੀ ਦਿਰਹਮ ਦੀ ਤੁਲਨਾ ‘ਚ ਰੁਪਏ ਪਿਛਲੇ ਮਹੀਨੇ ਕਾਫੀ ਹੇਠਲੇ ਪੱਧਰ ‘ਤੇ 18.75 ਦੇ  ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਿਆ ਹੈ। ਇਥੇ ਨਵੇਂ ਅਕਾਦਮਿਕ ਸੈਸ਼ਨ ਵੀ ਪਿਛਲੇ ਮਹੀਨੇ ਸ਼ੁਰੂ ਹੋਇਆ ਸੀ। ਗਲਫ ਨਿਊਜ਼ ਦੇ ਅਨੁਸਾਰ ਦੇਸ਼ ਦੇ ਵੱਖ-ਵੱਖ ਕਾਲਜਾਂ ‘ਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਂ ਦੀ ਪੜ੍ਹਾਈ ਦਾ ਖਰਚ 30-40 ਫੀਸਦੀ ਵੱਧ ਗਿਆ ਹੈ। ਐਮਿਟ ਯੂਨੀਵਰਸਿਟੀ ਦੁਬਈ ਦੇ ਸਹਿ ਉਪ ਪ੍ਰਧਾਨ ਮਰੀਅਮ ਸ਼ੇਖ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਭਾਰਤ ਤੋਂ ਕਿਸੇ ਦਾ ਇਥੇ ਆਉਣਾ ਅਤੇ ਅਧਿਐਨ ਕਰਨਾ ਕਿੰਨਾ ਮਹਿੰਗਾ ਹੋ ਗਿਆ ਹੈ। ਇਸ ਲਈ ਅਸੀਂ ਸਾਰੇ ਵਿਦਿਆਰਥੀਆਂ ਨੂੰ ਪਹਿਲੇ ਸਾਲ ਦੇ ਲਈ ਟਿਊਸ਼ਨ ਫੀਸ ‘ਤੇ 25 ਫੀਸਦੀ ਦੀ ਸਕਾਲਰਸ਼ਿਪ ਦੀ ਪੇਸ਼ਕਸ਼ ਕਰ ਰਹੇ ਹਾਂ। ਉਮਿਟੀ ਦੇ ਦੁਬਈ ਕੰਪਲੈਕਸ ‘ਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਸਿਲੇਬਸ ਦੀ ਪੜ੍ਹਾਈ ਦੀ ਫੀਸ ਸਲਾਨਾ 3000 ਦਿਰਹਮ ਤੋਂ 50000  ਦਿਰਹਮ ਹੈ।
ਬਿਟਸ ਪਿਲਾਨੀ, ਦੁਬਈ ‘ਚ ਮਸ਼ੀਨੀ ਇੰਜੀਨੀਅਰਿੰਗ ਦੀ ਚੌਥੇ ਸਾਲ ਦੀ ਪੜ੍ਹਾਈ ਕਰ ਰਹੇ ਦੂਬੇ ਨੇ ਕਿਹਾ ਕਿ ਜਦੋਂ ਮੈਂ ਜੁਲਾਈ 2010 ‘ਚ ਪਹਿਲੀ ਵਾਰ ਦੁਬਈ ਆਇਆ ਤਾਂ ਰੁਪਇਆ ਦਿਰਹਮ ਦੇ ਮੁਕਾਬਲੇ 12.5 ਤੋਂ 13 ਰੁਪਏ ਦੇ ਵਿਚਾਲੇ ਸੀ। ਇਸ ਲਈ ਪਹਿਲੇ ਸਾਲਾਂ ‘ਚ ਮੇਰਾ ਕੁਲ ਖਰਚ 65000 ਦਿਰਹਮ ਦੇ ਆਲੇ-ਦੁਆਲੇ ਰਹਿੰਦਾ ਸੀ ਅਤੇ ਕਦੇ 850000 ਰੁਪਏ ਸਾਲਾਨਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਨਾਲ ਇਸ ਪੜ੍ਹਾਈ ਦਾ ਪੂਰਾ ਖਰਚ ਹੁਣ 37 ਫੀਸਦੀ ਜਾਂ 300000 ਰੁਪਏ ਜ਼ਿਆਦਾ ਵੱਧ ਕੇ 11 ਲੱਖ ਰੁਪਏ ਪਹਚੁਚ ਜਾਏਗਾ।

 
Facebook Comment
Project by : XtremeStudioz