Close
Menu

ਯੂ.ਐਸ.ਓਪਨ: ਚੈੱਕ ਗਣਰਾਜ ਦੀ ਲੂਸੀ ਤੇ ਆਂਦਰੀਆ ਨੇ ਜਿੱਤਿਆ ਮਹਿਲਾ ਯੁਗਲ ਖਿਤਾਬ

-- 09 September,2013

Lucie Hradecka, Andrea Hlavackova

ਨਿਊਯਾਰਕ, 9 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਚੈੱਕ ਗਣਰਾਜ ਦੀ ਪੰਜਵਾਂ ਦਰਜਾ ਪ੍ਰਾਪਤ ਆਂਦਰੀਆ ਹਲਾਵਾਕੋਵਾ ਅਤੇ ਲੂਸੀ ਹਰਾਦੇਕਾ ਦੀ ਜੋੜੀ ਨੇ ਆਸਟਰੇਲੀਆ ਦੀ ਐਸਲੇ ਬਾਰਟੀ ਅਤੇ ਕਾਸੇ ਡੇਲਾਕਵਾ ਦੀ ਅੱਠਵੇਂ ਨੰਬਰ ਦੀ ਜੋੜੀ ਨੂੰ 6-7, 4-7, 6-1, 6-4 ਨਾਲ ਹਰਾ ਕੇ ਯੂ.ਐਸ.ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਯੁਗਲ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਹਲਾਵਾਕੋਵਾ ਲÂ ਇਹ ਦੋ ਦਿਨਾਂ ਵਿਚ ਦੂਜਾ ਗਰੈਂਡ ਸਲੈਮ ਖਿਤਾਬ ਹੈ। ਉਸ ਨੇ ਮੈਕਸ ਮਿਨੇਈ ਨਾਲ ਮਿਲ ਕੇ ਮਿਸ਼ਰਤ ਚੁਗਲ ਖਿਤਾਬ ਵੀ ਜਿੱਤਿਆ ਹੈ।

ਚੈੱਕ ਗਣਰਾਜ ਦੀ ਆਂਦਰੀਆ ਹਲਾਵਾਕੋਵਾ ਨੇ ਕਿਹਾ, ‘‘ਇਹ ਸ਼ਾਨਦਾਰ ਹੈ। ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਦੋ ਹਫਤਿਆਂ ਵਿਚ ਦੋ ਗਰੈਂਡ ਸਲੈਮ ਜਿੱਤ ਲਏ ਹਨ। ਮੈਂ ਲੂਸੀ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ। ਉਸ ਨੇ ਮੇਰੀ ਮੈਕਸ ਜਿੰਨੀ ਹੀ ਮਦਦ ਕੀਤੀ ਹੈ।’’
ਦੱਸਣਯੋਗ ਹੈ ਕਿ ਸਾਲ 2008 ਵਿਚ ਜ਼ਿੰਬਾਬਵੇ ਦੀ ਕਾਰਾ ਬਲੈਕ ਬਾਅਦ ਹਲਾਵਾਕੋਵਾ ਅਮਰੀਕੀ ਓਪਨ ’ਚ ਦੋ ਖਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਹੈ। ਬਲੈਕ ਨੇ ਅਮਰੀਕਾ ਦੀ ਲੂਜੇਲ ਹੂਬਰ ਨਾਲ ਮਿਲ ਕੇ ਰਹਿਣਾ ਯੁਗਲ ਅਤੇ ਭਾਰਤ ਦੇ ਲਿਏਂਡਰ ਪੇਸ ਨਾਲ ਮਿਲ ਕੇ ਮਿਸ਼ਰਤ ਯੁਗਤ ਖਿਤਾਬ ਜਿੱਤਿਆ ਸੀ। ਚੈੱਕ ਗਣਰਾਜ ਦੀ ਇਸ ਜੋੜੀ ਨੂੰ 460,000 ਡਾਲਰ ਇਨਾਮੀ ਰਾਸ਼ੀ ਮਿਲੀ ਹੈ।

Facebook Comment
Project by : XtremeStudioz