Close
Menu

ਯੂ.ਕੇ. ਤੋਂ ਬਾਹਰ ਸਮੱਗਲ ਹੋ ਰਹੇ ਲੋਕਾਂ ਵਿੱਚ ਭਾਰਤੀ ਵੀ ਸ਼ਾਮਲ

-- 21 March,2015

ਲੰਡਨ,ਇੱਕ ਗੁਪਤ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਬਰਤਾਨੀਆ ਵਿੱਚੋਂ ਹੋਰ ਦੇਸ਼ਾਂ ਵਿੱਚ ਸਮੱਗਲ ਹੋ ਰਹੇ ਗੈਰਕਾਨੂੰਨੀ ਆਵਾਸੀਆਂ ਵਿੱਚ ਭਾਰਤੀ ਤੇ ਪਾਕਿਸਤਾਨੀ ਨਾਗਰਿਕ ਵੀ ਸ਼ਾਮਲ ਸਨ ਤੇ ਇਨ੍ਹਾਂ ਵੱਲੋਂ ਯੂਰਪੀ ਮੁਲਕਾਂ ਰਾਹੀਂ ਮੁੜ ਯੂ.ਕੇ. ਵਿੱਚ ਦਾਖਲ ਹੋਣ ਲਈ ਇਹ ਹੂਲਾ ਫੱਕਿਆ ਜਾ   ਰਿਹਾ ਹੈ।
ਇਹ ਗੱਲ ਸਾਹਮਣੇ ਆਈ ਹੈ ਕਿ ਬਰਤਾਨੀਆ ਵਿੱਚ ਗੈਰਕਾਨੂੰਨੀ ਢੰਗ  ਨਾਲ ਰਹਿ ਰਹੇ ਇਹ ਆਵਾਸੀ ਆਪੋ- ਆਪਣੇ ਮੁਲਕਾਂ ਨੂੰ ਵਾਪਸ ਭੇਜੇ ਜਾਣ ਤੋਂ ਬਚਣ ਲਈ ਇਟਲੀ ਆਦਿ ਮੁਲਕਾਂ ਵਿੱਚ ਤਸਕਰੀ ਕੀਤੇ ਜਾ ਰਹੇ ਹਨ, ਜਿੱਥੇ ਉਹ ਸ਼ਰਨ ਲੈਣ ਲਈ ਦਾਅਵਾ ਪੇਸ਼ ਕਰ ਸਕਦੇ ਹਨ ਤੇ ਫਿਰ ਯੂ.ਕੇ. ਪਰਤਣ ਦਾ ਸਬੱਬ ਬਣਾ ਸਕਣਗੇ। ਇਸ ਤਰ੍ਹਾਂ ਜੇਕਰ ਉਹ ਯੂ.ਕੇ. ਵਿੱਚ ਦੁਬਾਰੇ ਫੜੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਮੁਲਕ ਦੀ ਬਜਾਏ ਇਟਲੀ ਹੀ ਭੇਜਿਆ ਜਾਏਗਾ। ਬੀਬੀਸੀ ਨੇ ਗੁਪਤ ਰੂਪ ਵਿੱਚ ਕੀਤੀ ਜਾਂਚ ਵਿੱਚ 21 ਗੈਰਕਾਨੂੰਨੀ ਆਵਾਸੀ ਇੱਕ ਲਾਰੀ ਰਾਹੀਂ ਇੱਕ ਛੋਟੀ ਕਿਸ਼ਤੀ ਤੱਕ ਲਿਜਾਂਦੇ ਦਿਖਾਏ ਹਨ। ਇਸ ਲਾਰੀ ਵਿੱਚ ਭਾਰਤੀ, ਪਾਕਿਸਤਾਨੀ ਤੇ ਅਫਗਾਨੀ ਨਾਗਰਿਕ ਸਨ।

Facebook Comment
Project by : XtremeStudioz