Close
Menu

ਯੂ. ਕੇ. : ਲਾਰਡ ਜਸਟਿਸ ਰਬਿੰਦਰ ਸਿੰਘ ਸੁਣਨਗੇ ਖੁਫੀਆ ਏਜੰਸੀਆਂ ਵਿਰੁੱਧ ਸ਼ਿਕਾਇਤਾਂ

-- 28 September,2018

ਲੰਡਨ,  ਯੂ. ਕੇ. ਦੇ ਪਹਿਲੇ ਹਾਈ ਕੋਰਟ ਸਿੱਖ ਜੱਜ ਲਾਰਡ ਜਸਟਿਸ ਰਬਿੰਦਰ ਸਿੰਘ ਨੂੰ ਬਰਤਾਨੀਆ ਦੀਆਂ ਖੁਫੀਆ ਏਜੰਸੀਆਂ ਵਿਰੁੱਧ ਸ਼ਿਕਾਇਤਾਂ ਦੀ ਸੁਣਵਾਈ ਲਈ ਨਿਯੁਕਤ ਕੀਤਾ ਗਿਆ ਹੈ। ਸ. ਰਬਿੰਦਰ ਸਿੰਘ ਨੇ ਇਹ ਅਹੁਦਾ 27 ਸਤੰਬਰ ਨੂੰ ਮਾਈਕਲ ਬਰਟਨ ਕੋਲੋਂ ਪ੍ਰਾਪਤ ਕੀਤਾ।
ਜ਼ਿਕਰਯੋਗ ਹੈ ਕਿ ਸੰਨ 2000 ‘ਚ ਬਰਤਾਨੀਆ ਦੀਆਂ ਖੁਫੀਆ ਏਜੰਸੀਆਂ ਦੇ ਕੰਮਕਾਰ ‘ਤੇ ਨਜ਼ਰ ਰੱਖਣ ਲਈ ਨਿਗਰਾਨ ਕਮੇਟੀ ਨਿਯੁਕਤ ਕੀਤੀ ਗਈ ਸੀ, ਜਿਸ ਅਧੀਨ ਜੀ. ਐਸ. ਐਫ. ਕਿਊ., ਐਮ. 15 ਅਤੇ ਐਮ. 16 ਵਲੋਂ ਇਕੱਤਰ ਕੀਤੇ ਗਏ ਵੇਰਵੇ ਦੀ ਜਾਂਚ ਦਾ ਅਧਿਕਾਰ ਹੈ। ਮਾਈਕਲ ਬਰਟਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਲਾਰਡ ਜਸਟਿਸ ਸਿੰਘ ਆਪਣੀ ਜ਼ਿੰਮੇਵਾਰੀ ਨਾਲ ਆਪਣੇ ਨਿਆਂ ਕਰਨ ਵਾਲੀਆਂ ਪ੍ਰਾਪਤੀਆਂ ਦੀ ਇਮਾਨਦਾਰੀ ਨਾਲ ਵਰਤੋਂ ਕਰਨਗੇ।

Facebook Comment
Project by : XtremeStudioz