Close
Menu

ਯੂ. ਪੀ. ਏ. ਸਰਕਾਰ ‘ਚ ਰਾਜ ਕਰਨ ਦੀ ਇੱਛਾਸ਼ਕਤੀ ਵੀ ਖਤਮ ਹੋ ਗਈ ਹੈ : ਜੇਤਲੀ

-- 20 December,2013

ਨਵੀਂ ਦਿੱਲੀ— ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ਕਿਹਾ ਹੈ ਕਿ ਕਾਂਗਰਸ ਦੀ ਨਿਗਰਾਨੀ ਵਾਲੀ ਯੂ. ਪੀ. ਏ. ਸਰਕਾਰ ਵਲੋਂ ਸੰਸਦ ਦਾ ਸਰਦ ਰੁੱਤ ਸੈਸ਼ਨ ਅੱਧ ਵਿਚ ਹੀ ਖਤਮ ਕਰਨ ਨਾਲ ਇਹ ਸਾਬਤ ਹੋ ਗਿਆ ਹੈ ਕਿ ਇਸ ਸਰਕਾਰ ‘ਚ ਰਾਜ ਕਰਨ ਦੀ ਇੱਛਾਸ਼ਕਤੀ ਵੀ ਖਤਮ ਹੋ ਗਈ ਹੈ। ਜੇਤਲੀ ਨੇ ਆਪਣੇ ਤਾਜ਼ਾ ਲੇਖ ‘ਚ ਕਿਹਾ ਹੈ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਵਲੋਂ ਕਿਸੇ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ। ਯੂ. ਪੀ. ਏ. ਸਰਕਾਰ ਅਤੇ ਉਸ ਦੀਆਂ ਸਾਥੀ ਪਾਰਟੀਆਂ ਦੇ ਮੈਂਬਰਾਂ ਨੇ ਹੀ ਸੰਸਦ ‘ਚ ਇਸ ਵਾਰ ਮੁੱਖ ਤੌਰ ‘ਤੇ ਹੰਗਾਮਾ ਕੀਤਾ ਅਤੇ ਕੰਮਕਾਜ ਨਹੀਂ ਹੋਣ ਦਿੱਤਾ ਜਿਸ ਕਾਰਨ ਪੱਧਰ ਨੂੰ ਅੱਧ ‘ਚ ਹੀ ਖਤਮ ਕਰਨਾ ਪਿਆ। ਲੋਕਪਾਲ ਬਿੱਲ ਵੀ ਸਰਕਾਰ ਦੀ ਮਨਸ਼ਾ ਕਾਰਨ ਹੀ ਇੰਨੇ ਸਾਲਾਂ ਤੱਕ ਲੱਟਕਿਆ ਰਿਹਾ। ਸਰਕਾਰ ਨੇ ਟੀਮ ਅੰਨਾ ਨਾਲ ਗੱਲਬਾਤ ਨੂੰ ਅੰਜ਼ਾਮ ਤੱਕ ਨਹੀਂ ਪਹੁੰਚਾਇਆ ਅਤੇ ਨਾ ਹੀ ਉਹ ਵਿਰੋਧ ਦੇ ਸੰਸ਼ੋਧਨਾਂ ਦਾ ਮੰਨਣ ਲਈ ਤਿਆਰ ਹੋਈ। ਪਿਛਲੀ ਵਾਰ ਵੀ ਉਹ ਅੱਧੀ ਰਾਤ ਨੂੰ ਪੱਧਰ ਮੁਲਤਵੀ ਕਰਕੇ ਭੱਜ ਖੜ੍ਹੀ ਹੋਈ ਸੀ। ਉਨ੍ਹਾਂ ਕਿਹਾ ਕਿ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ‘ਚੋਂ 4 ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਸਰਕਾਰ ਦਾ ਹੰਕਾਰ ਚੂਰ ਹੋ ਗਿਆ ਅਤੇ ਉਸ ਨੇ ਰਾਜ ਸਭਾ ਦੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮੰਨਦੇ ਹੋਏ ਲੋਕਪਾਲ ਬਿੱਲ ਪਾਸ ਕਰਵਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾ ਹੁਣ ਇਸ ਬਿੱਲ ਨੂੰ ਪਾਸ ਕਰਵਾਉਣ ਦਾ ਸਿਹਰਾ ਲੈ ਰਹੇ ਹਨ ਪਰ ਉਨ੍ਹਾਂ ਨੂੰ ਇਸ ਮੁੱਦੇ ‘ਤੇ ਆਪਣੇ ਪਹਿਲੇ ਭਾਸ਼ਣਾਂ ਨੂੰ ਨਹੀਂ ਭੁੱਲਣਾ ਚਾਹੀਦਾ ਜੋ ਅੱਜ ਉਨ੍ਹਾਂ ਦੇ ਮੱਤ ਤੋਂ ਬਿਲਕੁਲ ਉਲਟ ਸਨ।

Facebook Comment
Project by : XtremeStudioz