Close
Menu

ਯੂ. ਪੀ. ਏ. ਸਰਕਾਰ ਦੇਸ਼ ਦੀ ਇੱਜ਼ਤ ਡਿਗਾਉਣ ਦਾ ਕੰਮ ਕਰ ਰਹੀ ਹੈ- ਸ਼ਿਵਰਾਜ

-- 06 September,2013

Shivraj-Singh-Chouhan

ਛੱਤਰਪੁਰ (ਮੱਧ ਪ੍ਰਦੇਸ਼)- 6 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਕੇਂਦਰ ਸਰਕਾਰ ਦੇ ਜੰਮ ਕੇ ਨਿਸ਼ਾਨਾ ਸਾਧਦੇ ਹੋਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਡਿੱਗ ਰਹੀ ਹੈ। ਯੂ. ਪੀ. ਏ. ਸਰਕਾਰ ਰੁਪਏ ਦੀ ਕੀਮਤ ਨਹੀਂ, ਸਗੋਂ ਦੇਸ਼ ਦੀ ਇੱਜ਼ਤ ਡਿਗਾਉਣ ਦਾ ਕੰਮ ਕਰ ਰਹੀ ਹੈ। ਆਪਣੀ ਜਨ ਆਸ਼ੀਰਵਾਦ ਯਾਤਰਾ ਦੌਰਾਨ ਵੀਰਵਾਰ ਦੇਰ ਰਾਤ ਨੂੰ ਸਥਾਨਕ ਬੱਸ ਅੱਡੇ ‘ਤੇ ਆਯੋਜਿਤ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਚੌਹਾਨ ਨੇ ਕਿਹਾ ਕਿ ਰੁਪਏ ਦੀ ਕੀਮਤ ਡਿੱਗਣ ਨਾਲ ਦੇਸ਼ ‘ਚ ਮਹਿੰਗਾਈ ਵੱਧ ਰਹੀ ਹੈ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਚੈਨ ਦੀ ਬੰਸੀ ਬਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀ ਸਰਕਾਰ ਨੂੰ ਇਕ ਮਿੰਟ ਦੀ ਕੁਰਸੀ ‘ਤੇ ਬਣੇ ਰਹਿਣ ਦਾ ਅਧਿਕਾਰ ਨਹੀਂ ਹੈ।
ਉਨ੍ਹਾਂ ਨੇ ਬੁੰਦੇਲਖੰਡ ‘ਚ ਖੇਤੀ ਯੂਨੀਵਰਸਿਟੀ ਅਤੇ ਛੱਤਰਪੁਰ ‘ਚ ਮਹਾਰਾਜਾ ਛੱਤਰਸਾਲ ਯੂਨੀਵਰਸਿਟੀ ਨਾ ਖੁੱਲ੍ਹ ਪਾਉਣ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਕਰਾਰ ਦਿੱਤਾ। ਉਨ੍ਹਾਂ ਦੀ ਯਾਤਰਾ ਦੀ ਸ਼ੁਰੂਆਤ ਟੀਕਮਗੜ੍ਹ ਜ਼ਿਲੇ ਦੇ ਬੜਾਗਾਓਂ ਤੋਂ ਹੋਈ, ਜੋ ਜ਼ਿਲੇ ਦੇ ਘੁਵਾਰਾ, ਵੱਡਾ ਹੁੰਦੀ ਹੋਈ ਦੇਰ ਰਾਤ ਛੱਤਰਪੁਰ ਪਹੁੰਚੀ।

Facebook Comment
Project by : XtremeStudioz