Close
Menu

ਯੋਗਾ ਕਰ ਰਹੀ ਹੈ ਊਮਾ ਕੁਰੈਸ਼ੀ

-- 07 September,2013

Huma-Qureshi-500x360

ਮੁੰਬਈ- ਬਾਲੀਵੁੱਡ ਦੀ ਅਭਿਨੇਤਰੀ ਊਮਾ ਕੁਰੈਸ਼ੀ ਇਨ੍ਹਾਂ ਦਿਨਾਂ ਵਿਚ ਆਪਣੀ ਖੁਬਸੂਰਤੀ ਨੂੰ ਵਧਾਉਣ ਲਈ ਯੋਗਾ ਕਰ ਰਹੀ ਹੈ। ਸਾਲ 2012 ‘ਚ ਪ੍ਰਦਰਸ਼ਿਤ ‘ਗੈਂਗਸ ਆਫ ਵਾਸੇਪੁਰ’ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਊਮਾ ਕੁਰੈਸ਼ੀ ਨੇ ਟਵੀਟਰ ‘ਤੇ ਲਿਖਿਆ ਕਿ ਮੈਂ ਇਨ੍ਹਾਂ ਦਿਨਾਂ ‘ਚ ਯੋਗਾ ਕਰ ਰਹੀ ਹਾਂ। ਸ਼ੁਰੂਆਤ ਵਿਚ ਸਵੇਰੇ ਉੱਠ ਕੇ ਯੋਗਾ ਕਰਨਾ ਮੇਰੇ ਲਈ ਮੁਸ਼ਕਿਲ ਸੀ ਪਰ ਜਦੋਂ ਤੁਸੀਂ ਸਵੇਰੇ ਉੱਠਣ ਦੀ ਆਦਤ ਪਾ ਲਵੋ ਤਾਂ ਇਸ ਦੇ ਨਤੀਜੇ ਆਉਣੇ ਸ਼ੁਰੂ ਹੋ ਜਾਂਦੇ ਹਨ। ਉਮਾ ਕੁਰੈਸ਼ੀ ਦੀ ਬੀਤੇ ਦਿਨਾਂ ਵਿਚ ਫਿਲਮ ‘ਡੀ ਡੇ’ ਪ੍ਰਦਰਸ਼ਿਤ ਹੋਈ ਹੈ। ਊਮਾ ਕੁਰੈਸ਼ੀ ਦੀ ਆਉਣ ਵਾਲਿਆਂ ਫਿਲਮਾਂ ਵਿਚੋਂ ‘ਡੇਢ ਇਸ਼ਕੀਆ’ ਪ੍ਰਮੁੱਖ ਹੈ। ਇਸ ਫਿਲਮ ਵਿਚ ਉਹ ਅਰਸ਼ਦ ਵਾਰਸੀ ਦੇ ਓਪੋਜਿਟ ਹਨ। ‘ਡੇਢ ਇਸ਼ਕੀਆ’ ਵਿਚ ਨਸੀਰੂਦੀਨ ਸ਼ਾਹ ਅਤੇ ਮਾਧੁਰੀ ਦੀਕਸ਼ੀਤ ਦੀ ਵੀ ਮੁਖ ਭੂਮਿਕਾ ਹੈ।

Facebook Comment
Project by : XtremeStudioz