Close
Menu

ਯੋਗਾ ਦਿਵਸ ਤੋਂ ਪਹਿਲਾਂ ਬਾਬਾ ਰਾਮਦੇਵ ਨੇ ਲਈ ਯੋਗ ਕਲਾਸ

-- 15 June,2015

ਬੱਚਿਆਂ ਤੇ ਅਧਿਆਪਕਾਂ ਸਮੇਤ 5200 ਤੋਂ ਵੱਧ ਲੋਕਾਂ ਕੀਤਾ ਅਭਿਆਸ

ਨਵੀਂ ਦਿੱਲੀ, 15 ਜੂਨ – 21 ਜੂਨ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰ ਯੋਗ ਦਿਵਸ ਦੀਆਂ ਤਿਆਰੀਆਂ ਲਈ ਅੱਜ ਯੋਗ ਗੁਰੂ ਬਾਬਾ ਰਾਮਦੇਵ ਨੇ ਬੱਚਿਆਂ ਅਤੇ ਅਧਿਆਪਕਾਂ ਨਾਲ ਯੋਗਾ ਕੀਤਾ | ਅੱਜ ਸਵੇਰੇ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਬਾਬਾ ਰਾਮਦੇਵ ਨੇ ਆਪਣੇ ਪੰਤਾਂਜਲੀ ਯੋਗਪੀਠ ਦੇ 5200 ਅਧਿਆਪਕਾਂ ਅਤੇ ਸੈਂਕੜੇ ਹੋਰ ਲੋਕਾਂ ਨਾਲ ਕਰੀਬ 35 ਮਿੰਟਾਂ ਤੱਕ ਕੇਂਦਰੀ ਆਯੂਸ਼ ਮੰਤਰਾਲੇ ਨੇ ਸਾਂਝੇ ਯੋਗ ਪ੍ਰੋਟੋਕਾਲ ਦਾ ਅਭਿਆਸ ਕੀਤਾ | ਜਾਣਕਾਰੀ ਅਨੁਸਾਰ ਅੱਜ ਦੇ ਪ੍ਰੋਗਰਾਮ ਵਿਚ ਉਨ੍ਹਾਂ ਲੋਕਾਂ ਨੇ ਹਿੱਸਾ ਲਿਆ ਜੋ 21 ਜੂਨ ਨੂੰ ਰਾਜਪਥ ‘ਤੇ ਯੋਗ ਦਿਵਸ ਸਬੰਧੀ ਹੋਣ ਵਾਲੇ ਮੁੱਖ ਸਮਾਗਮ ਵਿਚ ਹਿੱਸਾ ਲੈ ਰਹੇ ਹਨ | ਬਾਬਾ ਰਾਮਦੇਵ ਦੇ ਬੁਲਾਰੇ ਐਸ ਜੇ ਤਿਜਾਰੇਵਾਲਾ ਨੇ ਦੱਸਿਆ ਕਿ ਅਭਿਆਸ ਕੈਂਪ ਵਿਚ ਹੋਰ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਨੇ ਵੀ ਹਿੱਸਾ ਲਿਆ, ਜਿਨ੍ਹਾਂ ਵਿਚ ਇਮਾਮ ਭਾਈਚਾਰੇ ਦੀ ਸੰਸਥਾ ਜਨਰਲ ਸਕੱਤਰ ਮੁਫਤੀ ਸਾਹਮੂਨ ਕਾਸਮੀ ਵੀ ਸ਼ਾਮਿਲ ਸਨ |

Facebook Comment
Project by : XtremeStudioz