Close
Menu

ਯੋਜਨਾਵਾਂ ਤੇ ਸਮਾਜਿਕ ਵਿਕਾਸ ਵਿੱਚ ਅੰਕਡ਼ਿਆਂ ਦਾ ਅਹਿਮ ਯੋਗਦਾਨ: ਹਰਮੇਸ਼

-- 30 June,2015

ਫ਼ਤਹਿਗੜ੍ਹ ਸਾਹਿਬ, 30 ਜੂਨ-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 9ਵਾਂ ਅੰਕੜਾ ਦਿਵਸ ਜ਼ਿਲ੍ਹਾ ਅੰਕੜਾ ਅਫਸਰ ਹਰਮੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਸਮਾਜਿਕ ਆਰਥਿਕ ਯੋਜਨਾ ਤੇ ਨੀਤੀ ਨਿਰਧਾਰਨ ਵਿੱਚ ਅੰਕੜਿਆਂ ਦੇ ਰੋਲ ਪ੍ਰਤੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਅੰਕੜੇ ਸੂਚਨਾ ਦਾ ਅਜਿਹਾ ਸਾਧਨ ਹਨ ਜਿਨ੍ਹਾਂ ਤੋਂ ਬਿਨਾਂ ਕੌਮੀ ਯੋਜਨਾਵਾਂ ਵਿੱਚ ਸਮਾਜਿਕ ਵਿਕਾਸ ਨੂੰ ਪਹਿਲ ਦੇਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਅੰਕੜਿਆਂ ਦੇ ਜਨਮ ਦਾਤਾ ਮਰਹੂਮ ਪ੍ਰੋ. ਪੀ.ਸੀ. ਮਹਾਲਨੋਬਿਸ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਅੰਕੜਿਆਂ ਨੂੰ ਸਮਾਜ ਦੇ ਵਿਕਾਸ ਦਾ ਧੁਰਾ ਦੱਸਿਆ ਸੀ। ਉਨ੍ਹਾਂ ਦੇਸ਼ ਦੀ ਅੰਕੜਾ ਪ੍ਰਣਾਲੀ ਵਿੱਚ ਦੋ ਧਾਰਨਾਵਾਂ ਸ਼ੁਰੂ ਕੀਤੀਆਂ ਜੋ ਅੱਜ ਕੇਂਦਰੀ ਅੰਕੜਾ ਸੰਗਠਨ ਤੇ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜ਼ੇਸ਼ਨ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ।  ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਲਈ ਸਹੀ ਅੰਕੜੇ ਇਕੱਤਰ ਕਰਕੇ ਹੀ ਯੋਜਨਾਵਾਂ ਉਲੀਕੀਆਂ ਜਾ ਸਕਦੀਆਂ ਹਨ।
ਇਸ ਮੌਕੇ ਸਹਾਇਕ ਖੋਜ ਅਫਸਰ ਲਾਲ ਸਿੰਘ, ਊਸ਼ਾ ਰਾਣੀ, ਸਲਾਮਦੀਨ, ਚਰਨਜੀਤ ਸਿੰਘ, ਹਰਮਨਦੀਪ ਕੌਰ, ਸੁਭਾਸ਼ ਚੰਦ, ਜਗਦੀਸ਼ ਕੁਮਾਰ, ਗੁਰਪ੍ਰੀਤ ਕੌਰ, ਅਮਨਿੰਦਰ ਸਿੰਘ, ਰਾਜਿੰਦਰ ਕੌਰ, ਬਲਜਿੰਦਰ ਸਿੰਘ, ਸੁਖਵਿੰਦਰ ਕੌਰ ਆਦਿ ਵੀ ਹਾਜ਼ਰ ਸਨ।
ਰੂਪਨਗਰ -ਅੱਜ ਇੱਥੇ  ਉਪ ਅਰਥ ਤੇ ਅੰਕੜਾ ਸਲਾਹਕਾਰ, ਰੂਪਨਗਰ  ਰਾਮ ਲੁਭਾਇਆ ਦੀ ਪ੍ਰਧਾਨਗੀ ਹੇਠ ‘ਅੰਕੜਾ ਦਿਵਸ’  ਮਨਾਇਆ ਗਿਆ। ਰਾਮ ਲੁਭਾਇਆ ਨੇ ਦੱਸਿਆ ਕਿ ਕਿ ਪ੍ਰੋਫ਼ੈਸਰ ਪੀ.ਸੀ. ਮਹਾਲਨੋਬਿਸ ਵੱਲੋਂ ਆਰਥਿਕ ਯੋਜਨਾਬੰਦੀ ਤੇ ਅੰਕੜਾ ਵਿਕਾਸ ਦੇ ਖੇਤਰ ਵਿੱਚ ਪਾਏ ਗਏ ਯੋਗਦਾਨ ਵਜੋਂ ਉਨ੍ਹਾਂ ਦੇ ਜਨਮ ਦਿਵਸ 29 ਜੂਨ ਨੂੰ ਅੰਕੜਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲਾ  ਅੰਕੜਾ ਦਿਵਸ ਸਮਾਜਿਕ ਵਿਕਾਸ, ਸਿਹਤ, ਸਿੱਖਿਆ,  ਗਰੀਬੀ, ਰੁਜ਼ਗਾਰ, ਸਮਾਜਿਕ ਜਾਗਰਿਤੀ, ਮਕਾਨ ਤੇ ਵਾਤਾਵਰਨ ਵਿਸ਼ਿਆਂ ਨੂੰ ਉਚੇਚੇ ਤੌਰ ’ਤੇ ਸੰਬੋਧਤ ਸੀ। ਇਸ ਮੌਕੇ ਉਨ੍ਹਾਂ ਸਮਾਜਿਕ ਵਿਕਾਸ ਲਈ ਯੋਜਨਾਵਾਂ ਤੇ ਇਸ ਦੇ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਹਾਇਕ ਖੋਜ ਅਫਸਰ  ਅਰਵਿੰਦਰ ਸਿੰਘ, ਇਮਵੈਸਟੀਗੇਟਰ  ਕਰਨੈਨ ਸਿੰਘ ਅਤੇ ਸੁਖਵੀਰ ਸਿੰਘ, ਇਨਵੈਸਟੀਗੇਟਰ ਵੱਲੋਂ ਅੰਕੜਿਆਂ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ।

Facebook Comment
Project by : XtremeStudioz