Close
Menu

ਯੋਜਨਾ ਆਯੋਗ ‘ਤੇ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਬੈਠਕ

-- 08 December,2014

ਨਵੀਂ ਦਿੱਲੀ, ਸਾਲ 1950 ‘ਚ ਸਥਾਪਿਤ ਯੋਜਨਾ ਆਯੋਗ ਦਾ ਨਾਮ ਬਦਲਣ ਅਤੇ ਇਸ ‘ਚ ਬਦਲਾਅ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ‘ਚ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁਲਾ ਪ੍ਰਧਾਨ ਮੰਤਰੀ ਦੀ ਇਸ ਬੈਠਕ ‘ਚ ਸ਼ਾਮਲ ਨਹੀਂ ਹੋ ਰਹੇ ਹਨ। ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੋਵਾਂ ਮੁੱਖ ਮੰਤਰੀਆਂ ਦੇ ਨੁਮਾਇੰਦੇ ਬੈਠਕ ‘ਚ ਸ਼ਾਮਲ ਹੋਣਗੇ। ਜਾਣਕਾਰੀ ਅਨੁਸਾਰ ਮਮਤਾ ਨੇ ਅਮਿਤ ਮਿਤਰਾ ਨੂੰ ਆਪਣਾ ਨੁਮਇੰਦਾ ਬਣਾ ਕੇ ਭੇਜਿਆ ਹੈ। ਪ੍ਰਧਾਨ ਮੰਤਰੀ ਰਿਹਾਇਸ਼ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁੱਖ ਮੰਤਰੀਆਂ ਦੇ ਨਾਲ ਇਹ ਬੈਠਕ ਅੱਜ ਸਵੇਰੇ ਸ਼ੁਰੂ ਹੋਵੇਗੀ ਜਿਸ ‘ਚ ਨਵੀਂ ਸਰਕਾਰ ਦੇ ਤਹਿਤ ਬਦਲਦੇ ਆਰਥਿਕ ਹਾਲਾਤ ਦੇ ਵਿਚਕਾਰ ਮੌਜੂਦਾ ਯੋਜਨਾ ਆਯੋਗ ਦੀ ਥਾਂ ‘ਤੇ ਨਵੀਂ ਸੰਸਥਾ ਦੇ ਸਵਰੂਪ ਉਸਦਾ ਦਾਇਰਾ ਅਤੇ ਭੂਮਿਕਾ ‘ਤੇ ਚਰਚਾ ਹੋਵੇਗੀ। ਯੋਜਨਾ ਆਯੋਗ ਦੀ ਜਗ੍ਹਾ 8 ਮੈਂਬਰਾਂ ਦੀ ਇਕ ਟੀਮ ਹੋਵੇਗੀ ਜੋ ਸੰਭਾਵਿਤ ਨੀਤੀ ਆਯੋਗ ਦੇ ਨਾਮ ਤੋਂ ਜਾਣੀ ਜਾਵੇਗੀ।

Facebook Comment
Project by : XtremeStudioz