Close
Menu

ਯੋਜਨਾ ਕਮਿਸ਼ਨ ਦੇ ਭਵਿੱਖ ‘ਤੇ 7 ਨੂੰ ਮੁੱਖ ਮੰਤਰੀਆਂ ਨਾਲ ਚਰਚਾ ਕਰਨਗੇ ਪ੍ਰਧਾਨ ਮੰਤਰੀ

-- 05 December,2014

ਨਵੀਂ ਦਿੱਲੀ,  ਯੋਜਨਾ ਕਮਿਸ਼ਨ ਦੀ ਹੋਂਦ ਨੂੰ ਲੈ ਕੇ ਪਿਛਲੇ ਸਮੇਂ ਤੋਂ ਚੱਲ ਰਹੀਆਂ ਅਟਕਲਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਨੂੰ ਸਮੇਂ ਦੇ ਅਨੁਰੂਪ ਢਾਲਣ ਦੇ ਬਾਰੇ ‘ਚ ਵਿਚਾਰ ਚਰਚਾ ਕਰਨ ਲਈ ਉਨ੍ਹਾਂ ਨੇ ਸੱਤ ਦਸੰਬਰ ਨੂੰ ਮੁੱਖ ਮੰਤਰੀਆਂ ਦੀ ਬੈਠਕ ਬੁਲਾਈ ਹੈ। ਲੋਕ ਸਭਾ ‘ਚ ਪ੍ਰਸ਼ਨ ਕਾਲ ‘ਚ ਯੋਜਨਾ ਕਮਿਸ਼ਨ ਨੂੰ ਮੁੜ ਪ੍ਰਭਾਸ਼ਿਤ ਅਤੇ ਮੁੜ ਗਠਿਤ ਕਰਨ ਸਬੰਧੀ ਇੱਕ ਪ੍ਰਸ਼ਨ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਜਨਾ ਕਮਿਸ਼ਨ ਦੀ ਸਮੇਂ ਦੇ ਅਨੁਕੂਲ ਤਬਦੀਲੀ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਵਿਸ਼ੇ ਨਾਲ ਰੁਚੀ ਰੱਖਣ ਵਾਲੇ, ਤਜਰਬਾ ਰੱਖਣ ਵਾਲੇ ਅਤੇ ਇਸ ਦਾ ਗਿਆਨ ਰੱਖਣ ਵਾਲੇ ਲੋਕਾਂ ਦੇ ਸੁਝਾਅ ਲਏ ਗਏ ਹਨ। ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਸਦਨ ‘ਚ ਪ੍ਰਸ਼ਨ ਕਾਲ ਦੌਰਾਨ ਕਿਸੇ ਪ੍ਰਸ਼ਨ ਦਾ ਉਤਰ ਦਿੱਤਾ ਹੈ।

Facebook Comment
Project by : XtremeStudioz