Close
Menu

ਯੌਨ ਉਤਪੀੜਨ ਦੇ ਵੱਧਦੇ ਮਾਮਲਿਆਂ ਨਾਲ ਨਿਪਟਣ ਲਈ ਓਬਾਮਾ ਨੇ ਬਣਾਇਆ ਫੋਰਸਬਲ

-- 23 January,2014

Obamaਵਾਸ਼ਿੰਗਟਨ,23 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਰਾਸ਼ਟਰਪਤੀ ਬਰਾਕ ਓਬਾਮਾ ਨੇ ਸਰੀਰਕ ਹਮਲਿਆਂ, ਖਾਸ ਕਰਕੇ ਕਾਲਜ ‘ਚ ਵੱਧਦੀਆਂ ਯੌਨ ਉਤਪੀੜਨ ਦੀਆਂ ਘਟਨਾਵਾਂ ਨਾਲ ਨਿਪਟਣ ਲਈ ਇਕ ਫੋਰਸਬਲ ਬਣਾਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯੌਨ ਹਿੰਸਾ ਨਾ ਸਿਰਫ ਲੋਕਾਂ ਨਾਲ ਅਪਰਾਧ ਹੈ ਸਗੋਂ ਇਹ ਪੂਰੇ ਦੇਸ਼ ਲਈ ਖਤਰਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਪੂਰੇ ਅਮਰੀਕਾ ‘ਚ ਸਾਰੇ ਕਾਲਜਾਂ, ਯੂਨੀਵਰਸਟੀਜ਼ ਅਤੇ ਸਿੱਖਿਅਣ ਸੰਸਥਾਨਾਂ ਨਾਲ ਕੰਮ ਕਰਨ ਜਾ ਰਹੇ ਹਾਂ, ਤਾਂ ਜੋ ਉਨ੍ਹਾਂ ਦੇ ਕੰਪਲੈਕਸਾਂ ‘ਚ ਯੌਨ ਹਿੰਸਾ ਨੂੰ ਰੋਕਣ ਅਤੇ ਅਜਿਹੇ ਮਾਮਲਿਆਂ ਨਾਲ ਨਿਪਟਣ ਲਈ ਬਿਹਤਰ ਤਰੀਕੇ ਕੱਢੇ ਜਾ ਸਕਣ। ਇਹ ਗੱਲ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਮੰਤਰੀਮੰਡਲ ਪੱਧਰੀ ਇਕ ਬੈਠਕ ‘ਚ ਰਹੀ, ਜਿਸ ‘ਚ ਉਨ੍ਹਾਂ ਨੇ ਯੌਨ ਹਿੰਸਾ ਤੋਂ ਵਿਦਿਆਰਥਣਾਂ ਨੂੰ ਬਚਾਉਣ ਲਈ ਵ੍ਹਾਈਟ ਹਾਉਸ ਫੋਰਸ ਬਲ ਗਠਿਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਅਸੀਂ ਉਪਾਅ ਨੂੰ ਅਮਲ ‘ਚ ਲਿਆਵਾਂਗੇ, ਕਿਉਂਕਿ ਸਾਡੇ ਸਕੂਲਾਂ ਨੂੰ ਅਜਿਹੀ ਜਗ੍ਹਾ ਬਣਾਉਣ ਦੀ ਲੋੜ ਹੈ, ਜਿੱਥੇ ਯੁਵਾ ਖੁਦ ਨੂੰ ਸੁਰੱਖਿਅਤ ਅਤੇ ਆਤਮ ਵਿਸ਼ਵਾਸ ਨਾਲ ਪੂਰਣ ਮਹਿਸੂਸ ਕਰ ਸਕਣ ਅਤੇ ਆਪਣੇ ਟੀਚੇ ਵੱਲ ਵੱਧ ਸਕਣ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਵ੍ਹਾਈਟ ਹਾਉਸ ਦੀ ਰਿਪੋਰਟ ‘ਚ ਕਾਲਜ ਕੰਪਲੈਕਸਾਂ ‘ਚ ਹੈਰਾਨ ਕਰ ਦੇਣ ਵਾਲੀ ਬਲਾਤਕਾਰ ਦੀਆਂ ਵੱਧਦੀਆਂ ਘਟਨਾਵਾਂ ‘ਤੇ ਚਾਨਣਾ ਪਾਇਆ ਗਿਆ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ 5 ਵਿੱਚੋਂ ਇਕ ਵਿਦਿਆਰਥਣ ਯੌਨ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ, ਜਦੋਂਕਿ 8 ਚੋਂ ਇਕ ਮਾਮਲਾ ਹੀ ਦਰਜ ਹੁੰਦਾ ਹੈ। ਸਾਡੇ ਦੇਸ਼ ‘ਚ ਕਾਲਜਾਂ ਅਤੇ ਯੂਨੀਵਰਸਿਟੀ ‘ਚ ਔਰਤਾਂ ਬਲਾਤਕਾਰ ਜਾਂ ਯੌਨ ਸ਼ੋਸ਼ਣ ਦੇ ਮਾਮਲਿਆਂ ਦੀਆਂ ਜ਼ਿਆਦਾ ਸ਼ਿਕਾਰ ਹੋ ਰਹੀਆਂ ਹਨ। ਰਿਪੋਰਟ ਮੁਤਾਬਕ ਲਗਭਗ 2.2 ਕਰੋੜ ਅਮਰੀਕੀ ਔਰਤਾਂ ਅਤੇ 16 ਲੱਖ ਪੁਰਣ ਆਪਣੇ ਜੀਵਨਕਾਲ ‘ਚ ਬਲਾਤਕਾਰ ਦੇ ਸ਼ਿਕਾਰ ਹੁੰਦੇ ਹਨ।

Facebook Comment
Project by : XtremeStudioz