Close
Menu

‘ਰਈਸ’ ਦੇ ਅੱਗੇ ਫਿੱਕੀ ਪਈ ‘ਕਾਬਿਲ’, ਪਹਿਲੇ ਦਿਨ ਕੀਤੀ ਇੰਨੀ ਕਮਾਈ

-- 26 January,2017
ਮੁੰਬਈ— ਬਾਲੀਵੁੱਡ ਦੇ ਸੁਪਰਸਟਾਰ ਰਿਤਿਕ ਰੌਸ਼ਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ‘ਕਾਬਿਲ’ ਬੁੱਧਵਾਰ ਨੂੰ ਰਿਲੀਜ਼ ਹੋ ਗਈ ਹੈ। ਡਾਇਰੈਕਟਰ ਸੰਜੇ ਗੁਪਤਾ ਦੇ ਨਿਰਦੇਸ਼ਨ ਤੇ ਰਾਕੇਸ਼ ਰੌਸ਼ਨ ਦੇ ਪ੍ਰੋਡਕਸ਼ਨ ‘ਚ ਬਣੀ ਇਸ ਫਿਲਮ ਨੇ ਪਹਿਲੇ ਹੀ ਦਿਨ ਬਾਕਸ ਆਫਿਸ ‘ਤੇ 10 ਕਰੋੜ ਰੁਪਏ ਦਾ ਕਾਰੋਬਾਰ ਕੀਤਾ।
ਫਿਲਮ ਟਰੈਂਡ ਐਨਾਲਿਸਟ ਤਰਣ ਆਦਰਸ਼ ਮੁਤਾਬਕ ਰਿਤਿਕ ਰੌਸ਼ਨ ਤੇ ਯਾਮੀ ਗੌਤਮ ਸਟਾਰਰ ‘ਕਾਬਿਲ’ ਨੇ ਪਹਿਲੇ ਦਿਨ 10.43 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ। ਤਰਣ ਆਦਰਸ਼ ਦੀ ਮੰਨੀਏ ਤਾਂ ਇਹ ਫਿਲਮ ਵੀਰਵਾਰ ਨੂੰ ਗਣਤੰਤਰ ਦਿਵਸ ਮੌਕੇ ਬਾਕਸ ਆਫਿਸ ‘ਤੇ ਧਮਾਲ ਮਚਾਉਣ ਦੇ ਨਾਲ ਹੀ ਵੀਕੈਂਡ ‘ਤੇ ਧਮਾਕੇਦਾਰ ਪ੍ਰਦਰਸ਼ਨ ਕਰੇਗੀ।
Facebook Comment
Project by : XtremeStudioz