Close
Menu

ਰਜਨੀਕਾਂਤ-ਦੀਪਿਕਾ ਦੀ ਜੋੜੀ ਕਰੇਗੀ ਕਮਾਲ!

-- 29 September,2013

Deepika-Padukonਮੁੰਬਈ,29 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਹੁਣ ਤੱਕ ਦੀ ਸਭ ਤੋਂ ਵੱਡੀ ਭਾਰਤੀ ਫਿਲਮ ‘ਕੋਚਾਦੀਆਨ’ ਦੇ ਮੁੱਖ ਹੀਰੋ ਰਜਨੀਕਾਂਤ ਅਤੇ ਦੀਪਿਕਾ ਪਾਦੁਕੋਣ ਇਸ ਫਿਲਮ ‘ਚ ਇਕੱਠੇ ਨਜ਼ਰ ਆਉਣਗੇ, ਜੋ ਪਰਦੇ ‘ਤੇ ਦਰਸ਼ਕਾਂ ਨੂੰ ਕੁਝ ਵੱਖਰਾ ਅਤੇ ਨਵਾਂ ਦਿਖਾਉਣ ਲਈ ਤਿਆਰ ਹਨ। ਫਿਲਮ ਲਈ ਵਿਸ਼ਵ ਪੱਧਰੀ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ‘ਚ ਕਟਿੰਗ ਮੋਸ਼ਨ ਪਿਕਚਰ ਅਤੇ ਫੋਟੋਰੀਅਲਿਸਟਿਕ ਵਰਗੀਆਂ ਤਕਨੀਕਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਇਹ ਤਕਨੀਕ ਹਾਲੀਵੁੱਡ ਦੀ ਫਿਲਮ ‘ਟਿਨ ਟਿਨ’ ਅਤੇ ‘ਅਵਤਾਰ’ ਵਰਗੀਆਂ ਫਿਲਮਾਂ ‘ਚ ਵਰਤੀ ਗਈ ਹੈ। ਇਹ ਪਹਿਲੀ ਭਾਰਤੀ ਫਿਲਮ ਹੋਵੇਗੀ ਜੋ ਪੂਰੀ ਤਰ੍ਹਾਂ ਮੋਸ਼ਨ ਪਿਕਚਰ ਤਕਨੀਕ ਨਾਲ ਬਣੀ ਹੈ। ਅਜਿਹੇ ‘ਚ ਇਸ ਨੂੰ ਭਾਰਤੀ ਸਿਨੇਮਾ ਲਈ ਮੀਲ ਪੱਥਰ ਦੱਸਿਆ ਜਾ ਰਿਹਾ ਹੈ ਅਤੇ ‘ਅਵਤਾਰ’ ਫਿਲਮ ਲਈ ਜੋ ਕਰਿਸ਼ਮਾ ਹਾਲੀਵੁੱਡ ਨਿਰਦੇਸ਼ਕ ਜੇਮਸ ਕੈਮਰੂਨ ਨੇ ਕੀਤਾ ਸੀ, ਉਹੋ ਜਿਹੀ ਆਸ ਹੀ ਇਸ ਤੋਂ ਕੀਤੀ ਜਾ ਰਹੀ ਹੈ। ਨਿਰਦੇਸ਼ਕ ਸੌਂਦਰਿਆ ਰਜਨੀਕਾਂਤ ਆਸ਼ਵਿਨ ਨੇ ਇਸ ਫਿਲਮ ‘ਚ ਕਾਫੀ ਐਡਵਾਂਸ ਤਕਨੀਕ ਦੀ ਵਰਤੋਂ ਕੀਤੀ ਹੈ ਅਤੇ ਸਖਤ ਮਿਹਨਤ ਕੀਤੀ ਹੈ। ਇਹ ਫਿਲਮ ਪੁਰਾਤਨ ਭਾਰਤ ਦੇ ਸਮੇਂ ‘ਤੇ ਆਧਾਰਿਤ ਹੈ ਅਤੇ ਇਸ ਲਈ ਫਿਲਮ ਦੀ ਸਟੋਰੀਲਾਈਨ ‘ਤੇ ਉਨ੍ਹਾਂ ਨੇ ਸਖਤ ਮਿਹਨਤ ਕੀਤੀ ਹੈ। ਲੰਦਨ ‘ਚ ਸ਼ੂਟਿੰਗ ਦੌਰਾਨ ਇਕੋ ਸਮੇਂ 10 ਕੈਮਰਿਆਂ ਦੀ ਵਰਤੋਂ ਕੀਤੀ ਗਈ ਕਿਉਂਕਿ ਇਹ ਜ਼ਰੂਰੀ ਸੀ ਕਿ ਹਰੇਕ ਪਾਸਿਓਂ ਸ਼ੂਟਿੰਗ ਚੰਗੀ ਤਰ੍ਹਾਂ ਹੋਵੇ ਅਤੇ ਕਿਸੇ ਭਾਰਤੀ ਫਿਲਮ ‘ਚ ‘ਆਰੋ 3 ਡੀ’ ਸਾਊਂਡ ਤਕਨੀਕ ਦੀ ਵਰਤੋਂ ਕਰਨ ਵਾਲੀ ਇਹ ਤੀਜੀ ਫਿਲਮ ਹੋਵੇਗੀ। ਇਸ ਫਿਲਮ ‘ਚ ਅਦਾਕਾਰ ਦੀ ਅਦਾਕਾਰੀ ਦੇ ਨਾਲ ਵੀ ਤਕਨੀਕ ਦੀ ਬੇਮਿਸਾਲ ਵਰਤੋਂ ਕੀਤੀ ਗਈ ਹੈ। ਇਸ ‘ਚ ਕਲਾਤਮਕ ਅਤੇ ਸ਼ਾਨਦਾਰ ਸੈੱਟਸ ਬਣਾਏ ਅਤੇ ਉਨ੍ਹਾਂ ‘ਤੇ ਸ਼ਾਨਦਾਰ ਫਾਈਟ ਸੀਨ ਫਿਲਮਾਏ ਗਏ ਹਨ। ਇਸ ਲਈ ਨਿਰਦੇਸ਼ਕ ਨੂੰ ਕਾਫੀ ਤਾਲਮੇਲ ਰੱਖਣਾ ਪਿਆ। ਫਿਲਮ ‘ਚ ਹਰ ਕਿਰਦਾਰ  ਸ਼ਾਨਦਾਰ ਦਿਖਾਉਣ ਲਈ ਉਨ੍ਹਾਂ ਦੇ ਕੱਪੜਿਆਂ ਤੋਂ ਲੈ ਕੇ ਚਿਹਰੇ ਦਾ ਖਾਸ ਖਿਆਲ ਰੱਖਿਆ ਗਿਆ ਹੈ। ਰਜਨੀਕਾਂਤ ਇਸ ‘ਚ ਇਕ ਸੁਪਰ ਹੀਰੋ ਬਣੇ ਹਨ ਅਤੇ ਬੁਰਾਈ ਵਿਰੁੱਧ ਚੰਗਿਆਈ ਦਾ ਸਾਥ ਦਿੰਦੇ ਨਜ਼ਰ ਆਉਣਗੇ। ਉਨ੍ਹਾਂ ਨਾਲ ਦੀਪਿਕਾ ਪਾਦੁਕੋਣ ਨਜ਼ਰ ਆਏਗੀ। ਇਸ ਫਿਲਮ ਨਾਲ ਹੁਣੇ ਜਿਹੇ ਦੱਖਣ ਦੇ ਸਟਾਰ ਆਰ. ਸਰਾਥਕੁਮਾਰ ਅਤੇ ਜੈਕੀ ਸ਼ਰਾਫ ਜੁੜੇ ਹਨ।

Facebook Comment
Project by : XtremeStudioz