Close
Menu

ਰਜਨੀਕਾਂਤ ਨੇ ਕੀਤਾ ਤਾਮਿਲ ਫਿਲਮ ਇੰਡਸਟਰੀ ‘ਤੇ ਲਗਾਏ ਮਨੋਰੰਜਨ ਟੈਕਸ ਦਾ ਵਿਰੋਧ

-- 05 July,2017

ਮੁੰਬਈ— ਤਾਮਿਲਨਾਡੂ ‘ਚ 30 ਫੀਸਦੀ ਮਨੋਰੰਜਨ ਟੈਕਸ ਦੇ ਵਿਰੋਧ ‘ਚ ਪਿਛਲੇ ਤਿੰਨ ਦਿਨਾਂ ਤੋਂ ਸਿਨੇਮਾਘਰਾਂ ਦੇ ਮਾਲਕ ਹੜਤਾਲ ‘ਤੇ ਹਨ ਤੇ ਇਸ ਵਿਚਾਲੇ ਤਾਮਿਲ ਸੁਪਰਸਟਾਰ ਰਜਨੀਕਾਂਤ ਵੀ ਇਸ ਦੇ ਵਿਰੋਧ ‘ਚ ਉਤਰੇ ਹਨ। ਰਜਨੀਕਾਂਤ ਨੇ ਕਿਹਾ ਹੈ ਕਿ ਸਰਕਾਰ ਇਸ ਮੁੱਦੇ ‘ਤੇ ਇਕ ਵਾਰ ਮੁੜ ਵਿਚਾਰ ਕਰੇ।
ਰਜਨੀਕਾਂਤ ਨੇ ਇਸ ਹੜਤਾਲ ਦਾ ਵਿਰੋਧ ਕਰਦਿਆਂ ਟਵੀਟ ਕੀਤਾ, ‘ਸੂਬੇ ਦੇ ਲੱਖਾਂ ਲੋਕਾਂ ਦੀ ਜ਼ਿੰਦਗੀ ਫਿਲਮ ਇੰਡਸਟਰੀ ‘ਤੇ ਟਿਕੀ ਹੋਈ ਹੈ ਤੇ ਮੈਂ ਸਰਕਾਰ ਕੋਲੋਂ ਮੰਗ ਕਰਦਾ ਹਾਂ ਕਿ ਇਸ ‘ਤੇ ਮੁੜ ਵਿਚਾਰ ਕਰੇ।’ ਦੱਸਣਯੋਗ ਹੈ ਕਿ ਰਜਨੀਕਾਂਤ ਫਿਲਹਾਲ ਅਮਰੀਕਾ ‘ਚ ਆਪਣੇ ਮੈਡੀਕਲ ਚੈੱਕਅੱਪ ਲਈ ਗਏ ਹੋਏ ਹਨ।
ਤਾਮਿਲਨਾਡੂ ਦੇ ਸਿਨੇਮਾ ਮਾਲਕਾਂ ਨੇ ਲਾਗੂ ਹੋਏ ਮਨੋਰੰਜਨ ਟੈਕਸ ਦੇ ਵਿਰੋਧ ‘ਚ ਸੂਬਾ ਸਰਕਾਰ ਦੇ ਖਿਲਾਫ ਹੜਤਾਲ ਦਾ ਐਲਾਨ ਕੀਤਾ ਹੈ। ਜੀ. ਐੱਸ. ਟੀ. ਦੇ ਲਾਗੂ ਹੋਣ ਦੇ ਤੁਰੰਤ ਬਾਅਦ ਤਾਮਿਲਨਾਡੂ ਸਰਕਾਰ ਨੇ ਸਿਨੇਮਾ ਟਿਕਟ ‘ਤੇ 28 ਫੀਸਦੀ ਜ਼ਿਆਦਾ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਦੇ ਨਾਲ-ਨਾਲ 30 ਫੀਸਦੀ ਮਨੋਰੰਜਨ ਟੈਕਸ ਵੀ ਲਗਾ ਦਿੱਤਾ ਹੈ, ਜਿਸ ਨਾਲ ਪਿਛਲੇ ਕਈ ਦਿਨਾਂ ਤੋਂ ਸੂਬੇ ਦੀ ਫਿਲਮ ਇੰਡਸਟਰੀ ਨੂੰ ਪ੍ਰੇਸ਼ਾਨੀ ਹੋ ਰਹੀ ਹੈ।
ਦੱਸਣਯੋਗ ਹੈ ਕਿ ਇਸ ਮੁੱਦੇ ‘ਤੇ ਤਾਮਿਲਨਾਡੂ ਦੀ ਫਿਲਮ ਇੰਡਸਟਰੀ ਵੰਡੀ ਹੋਈ ਦਿਖਾਈ ਦੇ ਰਹੀ ਹੈ। ਕਈ ਤਾਮਿਲ ਸਿਤਾਰਿਆਂ ਨੇ ਜਿਥੇ ਇਸ ਦਾ ਵਿਰੋਧ ਕੀਤਾ ਹੈ, ਉਥੇ ਕਈ ਪ੍ਰਸਿੱਧ ਕਲਾਕਾਰ ਇਸ ਮੁੱਦੇ ‘ਤੇ ਚੁੱਪ ਹਨ।

Facebook Comment
Project by : XtremeStudioz