Close
Menu

ਰਣਜੀ ਟਰਾਫੀ: ਦਿੱਲੀ ਨੇ ਬਣਾਈਆਂ 249 ਦੌੜਾਂ, ਪੰਜਾਬ ਦੀ ਢਿੱਲੀ ਸ਼ੁਰੂਆਤ

-- 06 February,2015

ਪਟਿਆਲਾ, ਇੱਥੇ ਧਰੁਵ ਪਾਂਡਵ ਸਟੇਡੀਅਮ ਵਿੱਚ ਸ਼ੁਰੂ ਹੋਏ ਰਣਜੀ ਟਰਾਫੀ ਦੇ ਪੰਜਾਬ ਬਨਾਮ ਦਿੱਲੀ ਮੈਚ ਦੇ ਪਹਿਲੇ ਦਿਨ ਅੱਜ ਦਿੱਲੀ ਦੀ ਟੀਮ ਵੱਲੋਂ ਬਣਾਈਆਂ 249 ਦੌੜਾਂ ਦੇ ਜਵਾਬ ਵਿਚ ਪੰਜਾਬ ਦੀ ਪਾਰੀ ਦੀ ਸ਼ੁਰੂਆਤ ਢਿੱਲੀ ਰਹੀ। ਇਥੇ ਧਰੁਵ ਪਾਂਡਵ ਸਟੇਡੀਅਮ ਵਿਖੇ ਅੱਜ ਸ਼ੁਰੂ ਹੋਏ ਮੈਚ ਦੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਪੰਜਾਬ ਦੇ ਦੋ ਖਿਡਾਰੀ ਸਿਰਫ 30 ਦੌੜਾਂ ਉੱਤੇ ਹੀ ਆਊਟ ਹੋ ਗਏ।
ਦਿੱਲੀ ਦੇ ਕਪਤਾਨ ਰਾਹੁਲ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।  ਦਿੱਲੀ ਟੀਮ ਨੇ ਮਨਨ ਸ਼ਰਮਾ ਦੀਆਂ ਨਾਟ ਆਊਟ ਰਹਿੰਦਿਆਂ 77 ਦੌੜਾਂ  ਅਤੇ ਗੌਤਮ ਗੰਭੀਰ ਦੀਆਂ 44 ਦੌੜਾਂ ਦੇ ਯੋਗਦਾਨ ਸਦਕਾ 249 ਦਾ ਸਕੋਰ ਖੜ੍ਹਾ ਕੀਤਾ। ਭਾਰਤ ਦੇ ਸਟਾਰ ਬੱਲੇਬਾਜ ਗੌਤਮ ਗੰਭੀਰ ਜੋ ਦਿੱਲੀ ਵੱਲੋਂ ਖੇਡ ਰਹੇ ਹਨ, 73 ਗੇਂਦਾਂ ’ਤੇ 44 ਦੌੜਾਂ ਬਣਾ ਕੇ  ਐਲ. ਬੀ. ਡਬਲਿਊ ਆਊਟ ਹੋ ਗਏ। ਉਸਨੇ ਚਾਰ ਚੌਕੇ ਵੀ ਲਾਏ। ਗੌਤਮ ਗੰਭੀਰ ਤੇ ਅੰਡਰ-19 ਟੀਮ ਦੇ ਕਪਤਾਨ ਉਨਮੁਕਤ ਚੰਦ ਨੇ ਸਲਾਮੀ ਬੱਲੇਬਾਜ਼ਾਂ ਵਜੋਂ ਸ਼ੁਰੂਆਤ ਕੀਤੀ। ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਨਮੁਕਤ ਚੰਦ ਸਿਰਫ 7 ਦੌੜਾਂ ਬਣਾ ਕੇ ਆਊਟ ਹੋ ਗਿਆ। ਦਿੱਲੀ ਦੇ ਕਪਤਾਨ ਰਾਹੁਲ ਯਾਦਵ ਇੱਕ ਦੌੜ ਬਣਾ ਕੇ ਬਾਹਰ ਹੋ ਗਏ। ਮਿਲਿੰਗ ਕੁਮਾਰ ਨੇ ਗੌਤਮ ਗੰਭੀਰ ਨੂੰ ਕੁੱਝ ਸਹਿਯੋਗ ਦਿੱਤਾ ਪਰ 18 ਗੇਦਾਂ ਦਾ ਸਾਹਮਣਾ ਕਰਦਿਆਂ ਚੌਕੇ ਦੀ ਮਦਦ ਨਾਲ ਸਿਰਫ 11 ਦੌੜਾਂ ਹੀ ਬਣਾ ਸਕਿਆ। ਮਿਥੁਨ ਮਿਨਹਾਸ ਵੀ ਆਪਣੇ ਹੋਰਨਾਂ ਸਾਥੀਆਂ ਦੀ ਤਰ੍ਹਾਂ ਸਿਰਫ 10 ਦੌੜਾਂ ’ਤੇ ਹੀ ਪਵੇਲੀਅਨ ਪਰਤ ਗਏ। ਪੰਜਾਬ ਦੀ ਟੀਮ ਦੇ ਜੀਵਨਜੋਤ ਸਿੰਘ ਨੇ ਅਮਿਤੋਜ ਸਿੰਘ ਖੇਡ ਦੀ ਸ਼ੁਰੂਆਤ ਕਰਨ ਪੁੱਜੇ। ਜੀਵਨਜੋਤ ਸਿੰਘ ਨੇ 15 ਗੇਦਾਂ ਉੱਤੇ ਇੱਕ ਚੌਕੇ ਦੀ ਮਦਦ ਨਾਲ 12 ਤੇ ਅਮਿਤੋਜ ਸਿੰਘ ਸਿਰਫ ਸੱਤ ਦੌੜਾਂ ਬਣਾਈਆਂ ਸਨ ਕਿ ਉਹ ਆਊਟ  ਹੋ ਗਏ।  ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਮਨਦੀਪ ਸਿੰਘ 2 ਤੇ ਹਿਮਾਂਸ਼ੂ ਚਾਵਲਾ 7 ਦੌੜਾਂ ਬਣਾ ਕੇ ਖੇਡ ਰਹੇ ਸਨ।

Facebook Comment
Project by : XtremeStudioz