Close
Menu

ਰਣਜੀ ਟਰਾਫੀ : ਯੁਵਰਾਜ ਦੀ ਪਾਰੀ ਸਦਕਾ ਪੰਜਾਬ ਦਾ ਸਕੋਰ 659/7

-- 30 December,2014

ਰਾਜਕੋਟ, ਯੁਵਰਾਜ ਸਿੰਘ ਤੇ ਮਨਦੀਪ ਸਿੰਘ ਦੀਆਂ ਸੈਂਕੜਿਆਂ ਦੀਆਂ ਵੱਡੀਆਂ ਪਾਰੀਆਂ ਤੋਂ ਇਲਾਵਾ ਗੁਰਕੀਰਤ ਸਿੰਘ ਦੇ ਨਾਬਾਦ ਸੈਂਕੜੇ ਦੀ ਮਦਦ ਨਾਲ ਪੰਜਾਬ ਨੇ ਅੱਜ ਇਥੇ ਰਣਜੀ ਟਰਾਫੀ ਗਰੁੱਪ ਬੀ ਵਿੱਚ ਸੌਰਾਸ਼ਟਰ ਵਿਰੁੱਧ ਦੂਜੇ ਦਿਨ ਵੀ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਆਪਣੀ ਪਹਿਲੀ ਪਾਰੀ ਸੱਤ ਵਿਕਟਾਂ ’ਤੇ 659 ਦੌੜਾਂ ’ਤੇ ਸਮਾਪਤ ਐਲਾਨ ਦਿੱਤੀ।
ਮਨਦੀਪ ਨੇ ਆਪਣੇ ਕਰੀਅਰ ਦੀ ਸਰਵੋਤਮ ਸ਼ਾਨਦਾਰ ਪਾਰੀ ਖੇਡੀ ਤੇ 235 ਦੌੜਾਂ ਬਣਾਈਆਂ। ਯੁਵਰਾਜ ਨੇ 182 ਦੌੜਾਂ ਦੀ ਲਾਜਵਾਬ ਪਾਰੀ ਖੇਡੀ ਤੇ ਗੁਰਕੀਰਤ ਸਿੰਘ ਨੇ ਨਾਬਾਦ 101 ਦੌੜਾਂ ਬਣਾਈਆਂ। ਯੁਵਰਾਜ ਤੇ ਮਨਦੀਪ ਨੇ ਚੌਥੇ ਵਿਕਟ ਲਈ 379 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ। ਸੌਰਾਸ਼ਟਰ ਨੇ ਇਸ ਦੇ ਜਵਾਬ ਵਿੱਚ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਬਿਨਾਂ ਕਿਸੇ ਨੁਕਸਾਨ ਦੇ 27 ਦੌੜਾਂ ਬਣਾ ਲਈਆਂ ਹਨ।
ਯੁਵਰਾਜ ਸਿੰਘ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ ਤੇ ਲਗਾਤਾਰ ਤੀਜੇ ਮੈਚ ਵਿੱਚ ਸੈਂਕੜਾ ਠੋਕ ਕੇ ਕੌਮੀ ਚੋਣਕਾਰਾਂ ਨੂੰ ਆਪਣੀ ਅਣਦੇਖੀ ਦਾ ਠੋਕਵਾਂ ਜਵਾਬ ਦਿੱਤਾ ਕਿਉਂਕਿ ਇਸ ਖੱਬੂ ਬੱਲੇਬਾਜ਼ ਨੂੰ ਵਿਸ਼ਵ ਕੱਪ ਟੀਮ ਲਈ ਸੰਭਾਵੀ 15 ਖਿਡਾਰੀਆਂ ਵਿੱਚ ਨਹੀਂ ਚੁਣਿਆ ਗਿਆ। ਯੁਵਰਾਜ ਨੇ ਰਣਜੀ ਟਰਾਫੀ ਵਿੱਚ ਆਪਣਾ ਸਭ ਤੋਂ ਵੱਡਾ ਸਕੋਰ ਵੀ ਬਣਾਇਆ ਤੇ ਕੌਮੀ ਚੈਂਪੀਅਨਸ਼ਿਪ ਵਿਚ 3000 ਦੌੜਾਂ ਪੂਰੀਆਂ ਕਰਨ ਤੋਂ ਉਹ ਸਿਰਫ ਤਿੰਨ ਦੌੜਾਂ ਪਿੱਛੇ ਹੈ।

Facebook Comment
Project by : XtremeStudioz