Close
Menu

ਰਣਜੀ ਟਰਾਫ਼ੀ: ਪੰਜਾਬ ਵਿਰੁੱਧ ਮਹਾਰਾਸ਼ਟਰ ਦੀ ਮਜ਼ਬੂਤ ਸ਼ੁਰੂਆਤ

-- 24 December,2014

ਪੁਣੇ,  ਰਣਜੀ ਟਰਾਫ਼ੀ ਦੇ ਇਥੇ ਖੇਡੇ ਜਾ ਰਹੇ ਮੈਚ ਦੇ ਤੀਜੇ ਦਿਨ ਮਹਾਰਾਸ਼ਟਰ ਦੀ ਟੀਮ ਨੇ ਪੰਜਾਬ ਦੀਆਂ ਪਹਿਲੀ ਪਾਰੀ ਵਿੱਚ ਬਣਾਈਆਂ 391 ਦੌੜਾਂ ਦੇ ਮੁਕਾਬਲੇ 3 ਵਿਕਟਾਂ ਪਿੱਛੇ 257 ਦੌੜਾਂ ਦਾ ਸੁਖਾਵਾਂ ਸਕੋਰ ਖੜ੍ਹਾ ਕਰ ਲਿਆ ਹੈ।  ਰਣਜੀ  ਟਰਾਫੀ ਗਰੁੱਪ ਬੀ ਮੈਚ ਦੇ ਤੀਜੇ ਦਿਨ 181 ਦੌੜਾਂ ਦਾ ਪਛੜਨ ਤੋਂ ਬਾਅਦ ਮਹਾਂਰਾਸ਼ਟਰ ਨੇ ਕੇਦਾਰ ਜਾਧਵ ਦੇ ਸੈਂਕੜੇ ਤੇ ਰਾਹੁਲ ਤ੍ਰਿਪਾਠੀ ਨਾਲ ਸੈਂਕੜੇ ਦੀ ਸਾਂਝੇਦਾਰੀ ਦੀ ਬਦੌਲਤ  ਮਹਾਂਰਾਸ਼ਟਰ ਨੇ ਰਣਜੀ ਟਰਾਫੀ ਗਰੁੱਪ ਬੀ ਮੈਚ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ ’ਤੇ 259 ਦੌੜਾਂ ਬਣਾਈਆਂ।
ਜਾਧਵ ਨੇ 13 ਚੌਕਿਆਂ ਤੇ ਇੱਕ  ਛੱਕੇ ਦੀ ਮਦਦ ਨਾਲ 109 ਦੌੜਾਂ ਦੀ ਨਾਬਾਦ ਪਾਰੀ ਖੇਡਣ ਤੋਂ ਇਲਾਵਾ ਤ੍ਰਿਪਾਠੀ (59 ਨਾਬਾਦ) ਨਾਲ ਚੌਥੀ ਵਿਕਟ ਲਈ 148 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ।  ਵੱਡੇ ਅੰਤਰ ਨਾਲ ਪਛੜਨ ਤੋਂ ਬਾਅਦ ਮਹਾਂਰਾਸ਼ਟਰ ਨੇ ਦੂਜੀ ਪਾਰੀ ਵਿੱਚ ਸਲਾਮੀ ਬੱਲੇਬਾਜ਼ ਹਰਸ਼ਦ ਭਾਦੀਵਾਲੇ  (61) ਦੇ ਅਰਧ ਸੈਂਕੜੇ ਦੇ ਬਾਵਜੂਦ 133 ਦੌੜਾਂ ਉੱਤੇ ਤਿੰਨ ਵਿਕਟ ਗਵਾ ਦਿੱਤੀਆਂ ਸਨ, ਪਰ ਜਾਧਵ ਤੇ ਤ੍ਰਿਪਾਠੀ ਨੇ ਟੀਮ ਨੂੰ ਸੰਭਾਲ ਲਿਆ। ਮਹਾਂਰਾਸ਼ਟਰ ਨੂੰ ਅਜੇ 78 ਦੌੜਾਂ ਦੀ ਲੀਡ ਹਾਸਲ ਹੈ ਤੇ ਉਸ ਦੀਆਂ ਤਿੰਨ ਵਿਕਟਾਂ ਬਾਕੀ ਹਨ। ਇਸ ਤੋਂ ਪਹਿਲਾਂ ਪੰਜਾਬ ਦੀ ਟੀਮ ਨੇ ਅੱਜ ਅੱਠ ਵਿਕਟਾਂ ਉੱਤੇ 371 ਦੌੜਾਂ ਤੋਂ ਅੱਗੇ ਖੇਡਦਿਆਂ 21 ਦੌੜਾਂ ਜੋੜ ਕੇ 391 ਦੌੜਾਂ ਤੱਕ ਆਪਣੀਆਂ ਬਾਕੀ ਦੀਆਂ ਦੋ ਵਿਕਟਾਂ ਵੀ ਗਵਾ ਦਿੱਤੀਆਂ। ਟੀਮ ਦੀ ਤਰਫੋਂ ਯੁਵਰਾਜ ਸਿੰਘ ਨੇ 136 ਦੌੜਾਂ ਬਣਾਈਆਂ ਤੇ ਜੀਵਨ ਜੋਤ (68), ਗੁਰਕੀਰਤ (57) ਸਿਤਾਂਸ਼ ਖੇੜਾ (51) ਨੇ ਅਰਧ-ਸੈਂਕੜੇ ਜੜੇ।
ਹਰਿਆਣਾ ਨੂੰ ਦੋ ਦੌੜਾਂ ਦੀ ਲੀਡ
ਰੋਹਤਕ: ਖੱਬੂ ਬੱਲੇਬਾਜ਼ ਅਭਿਮਨਿਊ ਗੌੜ ਨੇ ਦੂਜੇ ਸਿਰੇ ਦੀਆਂ ਵਿਕਟਾਂ ਡਿਗਣ ਦੇ ਬਾਵਜੂਦ ਇੱਕ ਸਿਰੇ ਉੱਤੇ ਟਿਕੇ ਰਹਿ ਕੇ ਰਣਜੀ ਟਰਾਫੀ ਗਰੁੱਪ ਮੈਚ ਵਿੱਚ ਵਿਦਰਭ ਉੱਤੇ ਅੱਜ ਇੱਥੇ ਪਹਿਲੀ ਪਾਰੀ ਵਿੱਚ ਦੋ ਦੌੜਾਂ ਦੀ ਅਹਿਮ ਲੀਡ ਲੈ ਲਈ। ਉਤਰੀ ਭਾਰਤ ਵਿਚ ਛਾਈ ਗਹਿਰੀ ਧੁੰਦ ਕਾਰਨ ਜੇ ਨਤੀਜਾ ਨਹੀਂ ਨਿਕਲਦਾ ਤਾਂ ਇਨ੍ਹਾਂ  ਦੋ ਦੌੜਾਂ ਨਾਲ ਹਰਿਆਣਾ ਇਸ ਮੈਚ ਵਿੱਚੋਂ ਤਿੰਨ ਅੰਕ ਲੈ ਜਾਵੇਗਾ। ਗੌੜ ਨੇ  ਚਾਰ ਚੌਕਿਆਂ ਦੀ ਮਦਦ ਨਾਲ ਨਾਬਾਦ 38 ਦੌੜਾਂ ਬਣਾਈਆਂ, ਜਿਸ ਨਾਲ ਹਰਿਆਣਾ ਆਪਣੀ ਪਹਿਲੀ ਪਾਰੀ ਵਿੱਚ 156 ਦੌੜਾਂ ਬਣਾ ਸਕਿਆ। ਪਹਿਲੀ ਪਾਰੀ ਵਿੱਚ 154 ਦੌੜਾਂ ਬਣਾਉਣ ਵਾਲੀ ਵਿਦਰਭ ਦੀ ਟੀਮ ਤੀਜੇ ਦਿਨ ਦੀ ਖੇਡ ਸਮਾਪਤ ਹੋਣ ਤੱਕ  23 ਦੌੜਾਂ ’ਤੇ ਦੋਵੇਂ ਸਲਾਮੀ ਬੱਲੇਬਾਜ਼ ਗਵਾ ਦਿੱਤੇ ਸਨ।

Facebook Comment
Project by : XtremeStudioz