Close
Menu

ਰਣਬੀਰ-ਦੀਪਿਕਾ ਬਣੇ ਮੋਸਟ ਇਲੀਜਿਬਲ ਬੈਚਲਰ

-- 26 October,2013

ਮੁੰਬਈ,26 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਬਾਲੀਵੁੱਡ ਦੇ ਰਾਕ ਸਟਾਰ ਰਣਬੀਰ ਕਪੂਰ ਅਤੇ ਡਿੰਪਲ ਗਰਲ ਦੀਪਿਕਾ ਪਾਦੂਕੋਣ ਨੂੰ ਇਕ ਮੈਟਰੋਮੋਨੀਅਲ ਸਾਈਟ ਦੇ ਸਰਵੇ ‘ਚ ਮੋਸਟ ਇਲੀਜਿਬਲ ਬੈਚਲਰ ਮੰਨਿਆ ਗਿਆ ਹੈ। ਮਸ਼ਹੂਰ ਮੈਟਰੇਮੋਨੀਅਲ ਸਾਈਟ ਵਿਆਹ ਡਾਟ ਕਾਮ ਵੱਲੋਂ 24 ਤੋਂ 30 ਸਾਲਾ ਦੇ ਲਗਭਗ 7000 ਲੋਕਾਂ ਵਿਚਕਾਰ ਹਾਲ ਹੀ ‘ਚ ਕਰਵਾਏ ਗਏ ਇਕ ਸਰਵੇਖਣ  ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ। ਸਰਵੇ ‘ਚ ਨੌਜਵਾਨ ਦਿਲਾਂ ਦੀਆਂ ਧੜਕਨਾਂ ਕਿੰਨੀਆਂ ਮਸ਼ਹੂਰ ਹਨ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਰਣਬੀਰ ਨੇ 31.4 ਫੀਸਦੀ ਵੋਟਾਂ ਲੈ ਕੇ ਦਬੰਗ ਸਟਾਰ ਸਲਮਾਨ ਖਾਨ ਨੂੰ ਤਕਰੀਬਨ 05 ਫੀਸਦੀ ਨਾਲ ਮਾਤ ਦੇ ਦਿੱਤੀ ਹੈ। ਰਣਬੀਰ ਕਪੂਰ ਨੂੰ ਇਥੇ 31.4 ਫੀਸਦੀ ਲੋਕਾਂ ਨੇ ਪਸੰਦ ਕੀਤਾ ਹੈ ਉਥੇ ਹੀ ਕਦੋ ਨੌਜਵਾਨ ਵਿਚਕਾਰ ਮਸ਼ਹੂਰ ਸਟਾਰ ਰਹੇ ਸਲਮਾਨ ਖਾਨ ਨੂੰ 25.6 ਫੀਸਦੀ ਵੋਟ ਮਿਲੇ ਹਨ ਹਾਲਾਂਕਿ 47 ਸਾਲ ਦੀ ਉਮਰ ‘ਚ ਵੀ ਸਲਮਾਨ ਖਾਨ ਦੀ ਲੋਕ ਪ੍ਰਸਿੱਧੀ ਬਾਲੀਵੁੱਡ ਦੇ ਜੈਨ ਐਕਸ ਨੂੰ ਹੈਰਾਨ ਕਰ ਰਹੀ ਹੈ। ਕਾਂਗਰਸ ਦੇ ਕੌਮੀ ਉੱਪ ਪ੍ਰਧਾਨ ਰਾਹੁਲ ਗਾਂਧੀ 21.98 ਕ੍ਰਿਕਟਰ ਵਿਰਾਟ ਕੋਹਲੀ 21.02 ਫੀਸਦੀ ਵੋਟਾਂ ਨਾਲ ਕ੍ਰਮਵਰ ਤੀਜੇ ਅਤੇ ਚੌਥੇ ਸਥਾਨ ‘ਤੇ ਰਹੇ। ਔਰਤਾਂ ‘ਚ ਦੀਪਿਕਾ ਪਾਦੂਕੋਣ ਇਸ ਸਰਵੇ ‘ਚ 32.02 ਫੀਸਦੀ ਵੋਟਾਂ ਨਾਲ ਪਹਿਲੇ ਨੰਬਰ ‘ਤੇ ਰਹੀ। ਉਥੇ ਹੀ ਬਾਰਬੀ ਗਰਲ ਕੈਟਰੀਨਾ ਕੈਫ 29.76 ਅਨੁਸ਼ਕਾ ਸ਼ਰਮਾ 20.14 ਅਤੇ ਪ੍ਰਿਯੰਕਾ ਚੋਪੜਾ 18.8 ਫੀਸਦੀ ਵੋਟਾਂ ਨਾਲ ਕਰਮਵਾਰ ਦੂਜੇ, ਤੀਜੇ ਅਤੇ ਚੌਥੇ ਸਥਾਨ ‘ਤੇ ਰਹੀਆਂ। ਐਸ਼ਵਰਿਆ ਰਾਏ ਬੱਚਨ ਨੂੰ ਇਸ ਸਰਵੇ ‘ਚ ਮਹੱਤਰਪੂਰਨ ਪਤਨੀ ਦੇ ਤੌਰ ‘ਤੇ ਮੰਨਿਆ ਗਿਆ ਹੈ। ਐਸ਼ਵਰਿਆ ਰਾਏ ਬੱਚਨ ਨੂੰ ਲੋਕਾਂ ਨੇ 31.4 ਫੀਸਦੀ ਵੋਟ ਦਿੱਤੇ। ਬਾਲੀਵੁੱਡ ਦੇ ਮਾਚੋਮੈਨ ਰੀਤਿਕ ਰੋਸ਼ਨ ਨੂੰ ਇਸ ਸਰਵੇ ‘ਚ 29.11 ਫੀਸਦੀ ਵੋਟਾਂ ਨਾਲ ਮਹੱਤਵਪੂਰਨ ਪਤੀ ਦੇ ਤੌਰ ‘ਤੇ ਮੰਨਿਆ ਗਿਆ ਜਦੋਂ ਕਿ ਸ਼ਾਹਰੁਖ ਕਾਨ 27.74 ਫੀਸਦੀ ਵੋਟਾਂ ਨਾਲ ਦੂਜੇ, ਸਚਿਨ ਤੇਂਦੂਲਕਰ 23.31 ਨਾਲ ਤੀਜੇ ਅਤੇ ਅਮਿਤਾਭ ਬੱਚਨ 20.18 ਫੀਸਦੀ ਵੋਟਾਂ ਨਾਲ ਚੌਥੇ ਨੰਬਰ ‘ਤੇ ਰਹੇ ।

Facebook Comment
Project by : XtremeStudioz