Close
Menu

ਰਣਬੀਰ ਨਹੀਂ ਰਿਸ਼ੀ ਹਨ ਬੇਸ਼ਰਮ : ਨੀਤੂ ਸਿੰਘ

-- 09 September,2013

nitu-350x360

ਮੁੰਬਈ-ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ ‘ਚ ‘ਬੇਸ਼ਰਮ’ ਦਾ ਟਾਈਟਲ ਕਿਰਦਾਰ ਨਿਭਾ ਰਹੇ ਹਨ, ਪਰ ਉਸਦੀ ਮਾਂ ਅਤੇ ਮੰਨੀ-ਪ੍ਰਮੰਨੀ ਅਦਾਕਾਰਾ ਨੀਤੂ ਸਿੰਘ ਦਾ ਕਹਿਣਾ ਹੈ ਕਿ ਰਣਬੀਰ ਬੇਸ਼ਰਮ ਨਹੀਂ ਸਗੋਂ ਕਿ ਨਟਖਟ ਹੈ।
ਫਿਲਮ ‘ਬੇਸ਼ਰਮ’ ਦੇ ਪ੍ਰਚਾਰ ਦੇ ਸਿਲਸਿਲੇ ‘ਚ ਪੁੱਤਰ ਰਣਬੀਰ ਕਪੂਰ ਅਤੇ ਪਤੀ ਰਿਸ਼ੀ ਕਪੂਰ ਨਾਲ ਡਾਂਸਿੰਗ ਰਿਐਲਟੀ ਸ਼ੋਅ ‘ਝਲਕ ਦਿਖਲਾ ਜਾ’ ਸੀਜ਼ਨ 6 ਦੇ ਮੰਚ ‘ਤੇ ਨੀਤੂ ਸਿੰਘ ਨੇ ਇਕ ਸਵਾਲ ਦੇ ਜਵਾਬ ‘ਚ ਮਜਾਕੀਆਂ ਅੰਦਾਜ਼ ‘ਚ ਕਿਹਾ ਕਿ ਰਣਬੀਰ ਕਪੂਰ ਬੇਸ਼ਰਮ ਨਹੀਂ ਸਗੋਂ ਨਟਖਟ ਹੈ ਤੇ ਅਸਲ ‘ਚ ਰਿਸ਼ੀ ਕਪੂਰ ਬੇਸ਼ਰਮ ਹਨ।
ਨੀਤੂ ਸਿੰਘ ਨੇ ਕਿਹਾ ਕਿ ਬਚਪਨ ਦੇ ਦਿਨਾਂ ਤੋਂ ਹੀ ਰਣਬੀਰ ਬਹੁਤ ਹੀ ਸ਼ਰਾਰਤੀ ਰਿਹਾ ਹੈ ਅਤੇ ਅਕਸਰ ਹੀ ਸਕੂਲ ‘ਚ ਗਲਤੀਆਂ ਕਰਦਾ ਰਹਿੰਦਾ ਸੀ ਅਤੇ ਮੈਨੂੰ ਉਸ ਦੇ ਸਕੂਲ ਜਾਣਾ ਪੈਂਦਾ ਸੀ। ਨੀਤੂ ਸਿੰਘ ਨੇ ਕਿਹਾ ਕਿ ਇਕ ਵਾਰ ਰਣਬੀਰ ਨੇ 15 ਸਾਲ ਦੀ ਉਮਰ ‘ਚ ਨਿਊਯਾਰਕ ਦੇ ਇਕ ਹੋਟਲ ‘ਚ ਬਿਨਾਂ ਕਿਸੇ ਕਾਰਨ ਫਾਇਰ ਅਲਾਰਮ ਵਜਾ ਕੇ ਬਹੁਤ ਹੀ ਬਦਮਾਸ਼ੀ ਕੀਤੀ ਸੀ।

Facebook Comment
Project by : XtremeStudioz