Close
Menu

ਰਣਬੀਰ ਨਾਲ ਕੰਮ ਕਰਨਾ ਚਾਹੁੰਦੀ ਹੈ ਆਲੀਆ ਭੱਟ

-- 17 October,2013

ਮੁੰਬਈ- ਬਾਲੀਵੁੱਡ ਦੀ ਨਵੀਂ ਅਭਿਨੇਤਰੀ ਅਤੇ ਮਹੇਸ਼ ਭੱਟ ਦੀ ਬੇਟੀ ਆਲੀਆ ਭੱਟ, ਰਾਕਸਟਾਰ ਰਣਬੀਰ ਕਪੂਰ ਨਾਲ ਕੰਮ ਕਰਨਾ ਚਾਹੁੰਦੀ ਹੈ। ਸਾਲ 2012 ਵਿਚ ਰਿਲੀਜ਼ ਫਿਲਮ ‘ਸਟੂਡੈਂਟ ਆਫ਼ ਦਿ ਈਅਰ’ ਤੋਂ ਬਾਲੀਵੁੱਡ ਵਿਚ ਕਦਮ ਰੱਖਣ ਵਾਲੀ ਆਲੀਆ ਭੱਟ ਦੀ ਹਮੇਸ਼ਾ ਤੋਂ ਹੀ ਖਵਾਇਸ਼ ਰਹੀ ਹੈ ਕਿ ਉਹ ਫਿਲਮਾਂ ‘ਚ ਰਣਬੀਰ ਕਪੂਰ ਨਾਲ ਕੰਮ ਕਰੇ। ਆਲੀਆ ਆਪਣੀ ਇਹ ਇੱਛਾ ਸਮੇਂ-ਸਮੇਂ ‘ਤੇ ਦੱਸਦੀ ਰਹੀ ਹੈ। ਆਲੀਆ ਇਨ੍ਹਾਂ ਦਿਨੀਂ ਇਮਤਿਆਜ਼ ਅਲੀ ਦੀ ਫਿਲਮ ‘ਹਾਈਵੇਅ’ ਵਿਚ ਕੰਮ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਆਲੀਆ ਨੇ ਇਮਤਿਆਜ਼ ਅਲੀ ਨੂੰ ਵੀ ਰਣਬੀਰ ਕਪੂਰ ਨਾਲ ਕੰਮ ਕਰਨ ਦੀ ਇੱਛਾ ਦੱਸੀ ਹੈ। ਇਮਤਿਆਜ਼ ਅਲੀ ਫਿਲਮ ਹਾਈਵੇਅ ਦੇ ਬਾਅਦ ਰਣਬੀਰ ਨੂੰ ਲੈ ਕੇ ਇਕ ਫਿਲਮ ਬਣਾਉਣਾ ਚਾਹੁੰਦੇ ਹਨ। ਇਮਤਿਆਜ਼ ਅਲੀ ਨੇ ਹਾਈਵੇਅ ਦੇ ਕੁਝ ਸੀਨ ਰਣਬੀਰ ਨੂੰ ਦਿਖਾਏ ਹਨ। ਰਣਬੀਰ ਕਪੂਰ ਨੂੰ ਆਲੀਆ ਦਾ ਕੰਮ ਪਸੰਦ ਆਇਆ ਹੈ।

Facebook Comment
Project by : XtremeStudioz