Close
Menu

ਰਣਵੀਰ ਅਤੇ ਦੀਪਿਕਾ ਜਲਦੀ ਹੀ ਕਿਸੇ ਦੂਜੀ ਫਿਲਮ ‘ਚ ਕੰਮ ਕਰਨਗੇ

-- 06 November,2013

ਮੁੰਬਈ—ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਦਾ ਕਹਿਣਾ ਹੈ ਕਿ ਉਹ ਬਹੁਤ ਜਲਦੀ ਰਣਵੀਰ ਸਿੰਘ ਨਾਲ ਕਿਸੇ ਦੂਜੀ ਫਿਲਮ ‘ਚ ਵੀ ਕੰਮ ਕਰੇਗੀ। ਦੀਪਿਕਾ ਪਾਦੁਕੋਣ ਨੇ ਰਣਵੀਰ ਸਿੰਘ ਨਾਲ ਫਿਲਮ ‘ਰਾਮਲੀਲਾ ‘ਚ ਕੰਮ ਕੀਤਾ ਹੈ। ਲੋਕ ਫਿਲਮ ‘ਰਾਮਲੀਲਾ’ ਦੀ ਪ੍ਰੋਮੋ ਨੂੰ ਦੇਖ ਕੇ ਉਸ ਦੀ ਅਤੇ ਰਣਵੀਰ ਦੀ ਜੋੜੀ ਦੀ ਚਰਚਾ ਕਰ ਰਹੇ ਹਨ। ਪ੍ਰੋਮੋ ਨੂੰ ਦੇਖ ਕੇ ਲੋਕ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਸਨ ਇਹ ਉਨ੍ਹਾਂ ਲਈ ਚੰਗੀ ਗੱਲ ਹੈ। ਦੀਪਿਕਾ ਨੇ ਕਿਹਾ ਕਿ ਜਦੋਂ ਦਰਸ਼ਕ ਉਨ੍ਹਾਂ ਦੀ ਫਿਲਮ ‘ਰਾਮਲੀਲਾ’ ਦੇਖਣਗੇ ਤਾਂ ਉਨ੍ਹਾਂ ਦੋਹਾਂ ਦੀ ਜੋੜੀ ਨੂੰ ਵਾਰ-ਵਾਰ ਦੇਖਣਾ ਪਸੰਦ ਕਰਨਗੇ। ਉਹ ਉਮੀਦ ਕਰਦੀ ਹੈ ਕਿ ਉਹ ਰਣਵੀਰ ਨਾਲ ਫਿਰ ਤੋਂ ਕਿਸੇ ਫਿਲਮ ‘ਚ ਕੰਮ ਕਰੇਗੀ। ਜ਼ਿਕਰਯੋਗ ਹੈ ਕਿ ਫਿਲਮ ‘ਰਾਮਲੀਲਾ’ ਸ਼ੈਕਸਪੀਅਰ ਦੇ ਨਾਟਕ ਰੋਮੀਓ ਅਤੇ ਜੂਲੀਅਟ ‘ਤੇ ਆਧਾਰਿਤ ਹੈ। ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਰਾਮਲੀਲਾ’ ‘ਚ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਤੋਂ ਇਲਾਵਾ ਰਿਚਾ ਚੱਢਾ ਦੀ ਵੀ ਮੁੱਖ ਭੂਮਿਕਾ ਹੈ। ਇਹ ਫਿਲਮ 15 ਨਵੰਬਰ ਨੂੰ ਰਿਲੀਜ਼ ਹੋਵੇਗੀ।

Facebook Comment
Project by : XtremeStudioz