Close
Menu

ਰਣਵੀਰ ਅਤੇ ਪ੍ਰਿਯੰਕਾ ਬਣਨਗੇ ਭਰਾ-ਭੈਣ

-- 08 October,2013

ranveer121ਮੁੰਬਈ,8 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਅਤੇ ਪ੍ਰਿਯੰਕਾ ਚੋਪੜਾ ਸਿਲਵਰ ਸਕ੍ਰੀਨ ‘ਤੇ ਭਰਾ-ਭੈਣ ਦਾ ਕਿਰਦਾਰ ਨਿਭਾ ਸਕਦੇ ਹਨ। ਬਾਲੀਵੁੱਡ ਵਿਚ ਚਰਚਾ ਹੈ ਕਿ ਮੰਨੀ-ਪ੍ਰਮੰਨੀ ਨਿਰਦੇਸ਼ਕ ਜੋਇਆ ਅਖਤਰ ਇਕ ਫਿਲਮ ਬਣਾਉਣ ਜਾ ਰਹੀ ਹੈ ਜੋ ਕਿ ਭਰਾ-ਭੈਣ ਦੇ ਰਿਸ਼ਤੇ ‘ਤੇ ਆਧਾਰਿਤ ਹੈ। ਪਹਿਲਾਂ ਚਰਚਾ ਸੀ ਕਿ ਇਸ ਫਿਲਮ ਲਈ ਉਨ੍ਹਾਂ ਨੇ ਰਣਬੀਰ ਕਪੂਰ ਅਤੇ ਕਰੀਨ ਕਪੂਰ ਦੀ ਚੋਣ ਕੀਤੀ ਸੀ ਜੋ ਕਿ ਅਸਲੀ ਜ਼ਿੰਦਗੀ ‘ਚ ਵੀ ਭਰਾ-ਭੈਣ ਹਨ ਪਰ ਗੱਲ ਨਹੀਂ ਬਣ ਸਕੀ ਸੀ।
ਹੁਣ ਚਰਚਾ ਹੈ ਕਿ ਇਸ ਫਿਲਮ ਲਈ ਜੋਇਆ ਨੇ ਪ੍ਰਿਯੰਕਾ ਚੋਪੜਾ ਅਤੇ ਰਣਵੀਰ ਸਿੰਘ ਨਾਲ ਗੱਲ ਕੀਤੀ ਹੈ। ਹਾਲਾਂਕਿ ਇਨ੍ਹਾਂ ਦਿਨੀਂ ਪ੍ਰਿਯੰਕਾ ਚੋਪੜਾ, ਅੱਬਾਸ ਜਫਰ ਦੇ ਨਿਰਦੇਸ਼ਨ ਵਿਚ ਬਣ ਰਹੀ ਅਤੇ ਆਦਿੱਤਿਯ ਚੋਪੜਾ ਵਲੋਂ ਬਣਾਈ ਗਈ ਫਿਲਮ ਗੁੰਡੇ ਵਿਚ ਰਣਵੀਰ ਸਿੰਘ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾ ਰਹੀ ਹੈ

Facebook Comment
Project by : XtremeStudioz