Close
Menu

ਰਣਵੀਰ ਸਿੰਘ ਨੂੰ ਡੇਂਗੂ, ਹਸਪਤਾਲ ‘ਚ ਭਰਤੀ

-- 28 September,2013

ਮੁੰਬਈ ,28 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਹਿੰਦੀ ਫਿਲਮਾਂ ਦੇ ਅਭਿਨੇਤਾ ਰਣਵੀਰ ਸਿੰਘ ਡੇਂਗੂ ਨਾਲ ਪੀੜਤ ਹੈ ਅਤੇ ਉਸ ਨੂੰ ਇਕ ਉਪਨਗਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। 28 ਸਾਲਾਂ ਅਭਿਨੇਤਾ ਨੂੰ ਦੁਰਗਾਪੁਰ ਪੱਛਮ ਬੰਗਾਲ ‘ਚ ‘ਗੁੰਡੇ’ ਫਿਲਮ ਦੀ ਸ਼ੂਟਿੰਗ ਦੌਰਾਨ ਤੇਜ਼ ਬੁਖਾਰ ਹੋ ਗਿਆ ਸੀ। ਇਸ ਫਿਲਮ ‘ਚ ਪ੍ਰਿਯੰਕਾ ਚੋਪੜਾ ਅਤੇ ਅਰਜੁਨ ਕਪੂਰ ਵੀ ਅਭਿਨੈ ਕਰ ਰਹੇ ਹਨ। ਅਲੀ ਅੱਬਾਸ ਜ਼ਫਰ ਇਸ ਦੇ ਨਿਰਦੇਸ਼ਕ ਹਨ। ਰਣਵੀਰ ਨੇ ਬੀਮਾਰ ਹੋਣ ਦੇ ਬਾਵਜੂਦ ਵੀ ਫਿਲਮ ਦੀ ਸ਼ੁਟਿੰਗ ਜਾਰੀ ਰੱਖੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਕੋਈ ਨੁਕਸਾਨ ਹੋਵੇ। ਇਕ ਬਿਆਨ ਮੁਤਾਬਕ ਮੁੰਬਈ ਆਉਣ ‘ਤੇ ਉਸ ਨੂੰ ਡੇਂਗੂ ਹੋਣ ਬਾਰੇ ਪਤਾ ਲੱਗਾ ਹੈ ਅਤੇ ਹਾਲੇ ਇਹ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕਦੋਂ ਤਕ ਹਸਪਤਾਲ ‘ਚ ਰਹੇਗਾ।

Facebook Comment
Project by : XtremeStudioz