Close
Menu

ਰਦਵਾਂਸਕਾ ਨੇ ਜਿੱਤਿਆ ਕੋਰੀਆ ਓਪਨ ਟੈਨਿਸ ਖ਼ਿਤਾਬ

-- 23 September,2013

Agnieszka Radwanska

ਸਿਓਲ, 23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੋਲੈਂਡ ਦੀ ਅਗਨੇਸਕਾ ਰਦਵਾਂਸਕਾ ਨੇ ਰੂਸ ਦੀ ਅਨਾਸਤਾਸੀਆ ਪੇਵਲੀਊਚੇਂਕੋਵਾ ਨੂੰ ਕਰੜੇ ਮੁਕਾਬਲੇ ਵਿੱਚ ਹਰਾ ਕੇ ਕੋਰੀਆ ਓਪਨ ਟੈਨਿਸ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਖਿਤਾਬ ਆਪਣੇ ਨਾਂ ਕੀਤਾ ਹੈ। ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਰਦਵਾਂਸਕਾ ਨੇ ਦੋ ਘੰਟੇ, 45 ਮਿੰਟ ਤਕ ਚੱਲੇ ਫਾਈਨਲ ਮੁਕਾਬਲੇ ਵਿੱਚ ਆਪਣੀ ਵਿਰੋਧੀ ਖਿਡਾਰਨ ਨੂੰ 6-7,6-3,6-4 ਨਾਲ ਹਰਾਇਆ।

ਪੋਲੈਂਡ ਦੀ ਖਿਡਾਰਨ ਨੇ ਪਹਿਲਾ ਸੈੱਟ ਟਾਈਬਰੇਕ ਨਾਲ ਹਾਰਨ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਅਗਲੇ ਦੋਹੇਂ ਸੈੱਟ ਜਿੱਤ ਕੇ ਖਿਤਾਬ ’ਤੇ ਆਪਣਾ ਕਬਜ਼ਾ ਕੀਤਾ। ਜ਼ਿਕਰਯੋਗ ਹੈ ਕਿ ਰਦਵਾਂਸਕਾ ਦਾ ਇਸ ਸੀਜ਼ਨ ਦਾ ਇਹ ਤੀਜਾ ਅਤੇ ਕੁੱਲ 13ਵਾਂ ਖਿਤਾਬ ਹੈ। ਪੇਵਲੀਊਚੇਂਕੋਵਾ ਨੂੰ ਪਿਛਲੇ ਮਹੀਨੇ ਯੂਐਸ ਓਪਨ ਵਿੱਚ ਵੀ ਰਦਵਾਂਸਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੂਸੀ ਖਿਡਾਰਨ ਨੇ ਪਹਿਲੇ ਸੈੱਟ ਵਿੱਚ ਤਿੰਨ ਗੇਮ ਹਾਰਨ ਬਾਅਦ ਵਾਪਸੀ ਕੀਤੀ ਅਤੇ ਫਿਰ ਚਾਰ ਬਰੇਕ ਅੰਕ ਬਚਾਉਂਦਿਆਂ ਇਸ ਸੈੱਟ ਨੂੰ ਟਾਈ- ਬਰੇਕ ਤਕ ਖਿੱਚਿਆ। ਦੂਜੇ ਸੈੱਟ ਵਿੱਚ ਰਦਵਾਂਸਕਾ ਨੇ ਸ਼ੁਰੂਆਤ ਵਿੱਚ ਬਰੇਕ ਹਾਸਲ ਕਰਦਿਆਂ ਇਹ ਸੈੱਟ 6-3 ਨਾਲ ਜਿੱਤ ਕੇ 1-1 ਨਾਲ ਬਰਾਬਰੀ ਕੀਤੀ ਅਤੇ ਫਿਰ ਤੀਜੇ ਤੇ ਨਿਰਣਾਇਕ ਸੈੱਟ ਵਿੱਚ ਦਸਵੀਂ ਗੇਮ ਵਿੱਚ ਰੂਸੀ ਖਿਡਾਰਨ ਦੀ ਸਰਵਿਸ ਤੋੜ ਕੇ ਖਿਤਾਬ ’ਤੇ ਕਬਜ਼ਾ ਕਰ ਲਿਆ।

Facebook Comment
Project by : XtremeStudioz