Close
Menu

ਰਦਵਾਂਸਕਾ ਨੇ ਜਿੱਤਿਆ ਸੋਲ ਓਪਨ

-- 22 September,2013

download (2)

ਸੋਲ-22 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਚੋਟੀ ਦੀ ਰੈਂਕਿੰਗ ਪ੍ਰਾਪਤ ਪੋਲੈਂਡ ਦੀ ਐਗਨੀਸਜਕਾ ਰਦਵਾਂਸਕਾ ਨੇ ਤੀਜੀ ਸੀਡ ਰੂਸ ਦੀ ਅਨਾਸਤਾਸੀਆ ਪੇਵਲਿਊਚੇਂਕੋਵਾ ਨੂੰ ਐਤਵਾਰ ਨੂੰ ਸਖਤ ਸੰਘਰਸ਼ ‘ਚ 6-7, 6-3, 6-4 ਨਾਲ ਹਰਾਕੇ ਸੋਲ ਓਪਨ ਟੈਨਿਸ ਟੂਰਨਾਮੈਂਟ ਵਿਚ ਮਹਿਲਾ ਸਿੰਗਲ ਦਾ ਖਿਤਾਬ ਜਿੱਤ ਲਿਆ ਹੈ। ਦੁਨੀਆ ਦੀ ਚੌਥੇ ਨੰਬਰ ਦੀ ਖਿਡਾਰਨ ਰਦਵਾਂਸਕਾ ਨੇ ਦੋ ਘੰਟੇ 45 ਮਿੰਟ ਤੱਕ ਚਲੇ ਫਾਈਨਲ ‘ਚ ਪਹਿਲਾ ਸੈੱਟ ਟਾਈਬ੍ਰੇਕ ਵਿਚ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਅਗਲੇ ਦੋਵੇਂ ਸੈੱਟ ਜਿੱਤ ਕੇ ਖਿਤਾਬ ‘ਤੇ ਕਬਜ਼ਾ ਕਰ ਲਿਆ। ਰਦਵਾਂਸਕਾ ਦਾ ਇਹ ਸੈਸ਼ਨ ਦਾ ਤੀਜਾ ਅਤੇ ਕੁਲ 13ਵਾਂ ਖਿਤਾਬ ਹੈ। ਪੇਵਲਿਊਚੇਂਕੋਵਾ ਨੂੰ ਪਿਛਲੇ ਮਹੀਨੇ ਯੂ. ਐੱਸ. ਓਪਨ ‘ਚ ਵੀ ਰਦਵਾਂਸਕਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੂਸੀ ਖਿਡਾਰਨ ਨੇ ਪਹਿਲੇ ਸੈੱਟ ‘ਚ ਤਿੰਨ ਗੇਮ ਹਾਰਨ ਤੋਂ ਬਾਅਦ ਵਾਪਸੀ ਕੀਤੀ ਅਤੇ ਫਿਰ ਚਾਰ ਬ੍ਰੇਕ ਅੰਕ ਬਚਾਉਂਦੇ ਹੋਏ ਇਸ ਸੈੱਟ ਨੂੰ ਟਾਈਬ੍ਰੇਕ ਵਿਚ ਖਿੱਚ ਲਿਆ ਪਰ ਰਦਵਾਂਸਕਾ ਨੇ ਦੂਜੇ ਸੈੱਟ ਵਿਚ ਸ਼ੁਰੂਆਤ ਬ੍ਰੇਕ ਹਾਸਲ ਕਰਦੇ ਹੋਏ ਇਸ ਨੂੰ 6-3 ਨਾਲ ਜਿੱਤ ਕੇ 1-1 ਨਾਲ ਬਰਾਬਰੀ ਕੀਤੀ ਅਤੇ ਨਿਰਣਾਇਕ ਸੈੱਟ ਦੇ ਦਸਵੇਂ ਗੇਮ ਵਿਚ ਪੇਵਲਿਊਚੇਂਕੋਵਾ ਦੀ ਸਰਵਿਸ ਤੋੜ ਕੇ ਖਿਤਾਬ ਕਬਜ਼ਾ ਲਿਆ।

Facebook Comment
Project by : XtremeStudioz