Close
Menu

ਰਫਤਾਰ ਅਤੇ ਤੇਜ਼ ਪਲਟਵਾਰ ਕਰਨਾ ਹੋਵੇਗੀ ਸਾਡੀ ਰਣਨੀਤੀ : ਨਵਜੋਤ ਕੌਰ

-- 06 April,2015

ਨਵੀਂ ਦਿੱਲੀ,  ਭਾਰਤੀ ਮਹਿਲਾ ਹਾਕੀ ਟੀਮ ਦੀ ਨੌਜਵਾਨ ਮਿਡਫੀਲਡਰ ਨਵਜੋਤ ਕੌਰ ਨੇ ਕਿਹਾ ਕਿ ਟੀਮ ਮੈਦਾਨ ‘ਤੇ ਆਪਣੀ ਰਫਤਾਰ ਤੇਜ਼ ਕਰਨ ‘ਤੇ ਕੰਮ ਕਰ ਰਹੀ ਹੈ ਅਤੇ ਹਾਕਸ ਬੇ ਕੱਪ ‘ਚ ਸਾਡੀ ਰਣਨੀਤੀ ਤੇਜ਼ੀ ਨਾਲ ਪਲਟਵਾਰ ਕਰਨ ਦੀ ਰਹੇਗੀ। ਭਾਰਤੀ ਟੀਮ 11 ਤੋਂ 19 ਅਪ੍ਰੈਲ ਦੌਰਾਨ ਨਿਊਜ਼ੀਲੈਂਡ ‘ਚ ਹੋਣ ਵਾਲੇ ਹਾਕਸ ਬੇ ਕੱਪ ਦੀਆਂ ਤਿਆਰੀਆਂ ‘ਚ ਜੁਟੀ ਹੋਈ ਹੈ, ਜਿਥੇ ਉਨ੍ਹਾਂ ਨੂੰ ਅਰਜੇਨਟੀਨਾ, ਆਸਟ੍ਰੇਲੀਆ, ਚੀਨ, ਜਾਪਾਨ, ਦੱਖਣੀ ਕੋਰੀਆ, ਅਮਰੀਕਾ ਅਤੇ ਮੇਜਬਾਨ ਨਿਊਜ਼ੀਲੈਂਡ ਦੀਆਂ ਟੀਮਾਂ ਦਾ ਸਾਹਮਣਾ ਕਰਨਾ ਹੋਵੇਗਾ। ਨਵਜੋਤ ਨੇ ਕਿਹਾ, ”ਅਸੀਂ ਦੁਨੀਆ ਦੀਆਂ ਚੌਟੀ ਦੀਆਂ ਟੀਮਾਂ ਦਾ ਮੁਕਾਬਲਾ ਕਰਨ ਜਾ ਰਹੇ ਹਾਂ ਅਤੇ ਮਿਲੇ ਮੌਕਿਆਂ ਨੂੰ ਹਰ ਵਾਰ ਗੋਲ ‘ਚ ਤਬਦੀਲ ਕਰ ਸਕਣਾ ਆਸਾਨ ਨਹੀਂ ਹੁੰਦਾ। ਅਸੀਂ ਖੇਡ ਦੇ ਹਰ ਪਹਿਲੂ ‘ਤੇ ਕੰਮ ਕਰ ਰਹੇ ਹਾਂ ਅਤੇ ਮੁੱਢਲੀਆਂ ਗੱਲਾਂ ਤੋਂ ਲੈ ਕੇ ਮੈਦਾਨ ‘ਚ ਤੇਜ਼ੀ ‘ਤੇ ਧਿਆਨ ਦੇ ਰਹੇ ਹਾਂ।” ਪਿਛਲੇ ਸਾਲ ਏਸ਼ੀਆਈ ਖੇਡ ‘ਚ ਕਾਂਸੇ ਤਮਗਾ ਜੇਤੂ ਭਾਰਤੀ ਟੀਮ ਦੀ ਮੈਂਬਰ ਰਹੀ ਨਵਜੋਤ ਨੇ ਕਿਹਾ, ”ਇਸ ਟੂਰਨਾਮੈਂਟ ‘ਚ ਤੇਜ਼ ਰਫਤਾਰ ਅਤੇ ਤੇਜ਼ੀ ਨਾਲ ਪਲਟਵਾਰ ਕਰਨਾ ਸਾਡੀ ਮੁੱਖ ਰਣਨੀਤੀ ਹੋਵੇਗੀ। ਸਾਨੂੰ ਤੇਜ਼ੀ ਨਾਲ ਪਲਟਵਾਰ ਕਰਨਾ ਹੋਵੇਗਾ ਅਤੇ ਓਨੀ ਹੀ ਤੇਜ਼ੀ ਨਾਲ ਵਿਰੋਧੀ ਟੀਮ ਦੇ ਡੀ ‘ਚ ਕੁਝ ਸੈਕੰਡਾਂ ‘ਚ ਹੀ ਦਾਖਲ ਕਰਨਾ ਹੋਵੇਗਾ।” ਮਿਡਫੀਲਡ ‘ਚ ਨਵਜੋਤ ਨੂੰ ਭਾਰਤੀ ਕਪਤਾਨ ਰਿਤੂ ਰਾਣੀ, ਨਮਿਤਾ, ਲਿਲਿਮਾ ਮਿੰਜ, ਲਿਲੀ ਚਾਨੂ ਅਤੇ ਸੌਂਦਰਿਆ ਯੇਂਦਾਲਾ ਦਾ ਸਾਥ ਮਿਲੇਗਾ।

Facebook Comment
Project by : XtremeStudioz