Close
Menu

ਰਮੇਸ਼ ਦੇ ਬਿਆਨ ਨਾਲ ਰਾਜ ਕਾਂਗਰਸ ਦੀ ਲੀਡਰਸ਼ਿਪ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋਇਆ – ਬਾਦਲ

-- 02 September,2013

3-2

ਭੇਣੀ ਮੀਆਂ ਖਾਂ /ਗੁਰਦਾਸਪੁਰ, 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰੀ ਮੰਤਰੀ ਸ੍ਰੀ ਜੈਰਾਮ ਰਮੇਸ਼ ਦੇ ਮੀਡੀਆ ਵਿੱਚ ਪ੍ਰਕਾਸ਼ਤ ਹੋਏ ਬਿਅਨ ਕਿ ਰਾਜ ਕਾਗਰਸ ਦੀ ਲੀਡਰਸ਼ਿਪ ਕੇਂਦਰ ਵਲੋਂ ਰਾਜ ਨੂੰ ਗ੍ਰਾਂਟ ਜਾਰੀ ਕਰਨ ਦਾ ਵਿਰੋਧ ਕਰ ਰਹੀ ਹੈ, ਦੇ ਨਾਲ ਰਾਜ ਕਾਂਗਰਸ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।

ਕਾਦੀਆਂ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ  ਪ੍ਰੋਗਰਾਮ ਦੇ ਦੂਸਰੇ ਦਿਨ  ਪੱਤਰਕਾਰਾਂ  ਨਾਲ  ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ  ਕੇਂਦਰੀ ਮੰਤਰੀ ਦੇ ਬਿਆਨ ਨਾਲ ਸ੍ਰੋਮਣੀ ਅਕਾਲੀ ਦਲ  ਅਤੇ ਭਾਜਪਾ ਸਰਕਾਰ ਦੇ ਉਸ ਸਟੈਂਡ  ਦੀ ਪੁਸ਼ਟੀ ਹੋਈ ਹੈ ਜਿਸ ਵਿੱਚ ਵਿੱਚ ਇਸ ਨੇ ਕਿਹਾ ਸੀ ਕਿ ਕਾਂਗਰਸ ਲੀਡਰਸ਼ਿਪ  ਰਾਜ ਵਿਚ  ਰਾਜ ਦੇ ਵਿਕਾਸ ਵਿਚ ਅੜਿੱਕਾ  ਪਾ ਰਹੀ ਹੈ । ਉਨ੍ਹਾ ਨੇ ਕਿਹਾ ਕਿ  ਇਹ  ਪੰਜਾਬ ਕਾਂਗਰਸ ਦੀ  ਸੌੜੀ  ਪਹੁੰਚ  ਦਾ  ਝਿਲਕਾਰਾ ਹੈ ਅਤੇ ਉਸ ਨੂੰ ਰਾਜ ਦੇ ਵਡੇਰੇ ਹਿੱਤਾਂ ਨਾਲ ਕੋਈ ਸਾਰੋਕਾਰ ਨਹੀਂ ਹੈ। ਕਾਂਗਰਸ ਦੀ ਸੂਬਾ ਲੀਡਰਸ਼ਿਪ ‘ਤੇ ਵਰ੍ਹਦੇ ਹੋਏ ਸ. ਬਾਦਲ ਨੇ ਕਿਹਾ ਕਿ ਨਾ ਹੀ ਉਨ੍ਹਾਂ ਨੇ ਰਾਜ ਨੂੰ ਕੇਂਦਰ ਤੋਂ ਕੋਈ ਵੀ ਪ੍ਰੋਜੈਕਟ ਲੈਣ ਲਈ ਉਤਸ਼ਾਹਿਤ ਕੀਤਾ ਹੈ ਅਤੇ ਨਾ ਹੀ ਇਸ ਸਬੰਧ ਵਿੱਚ ਕੋਈ ਸਹਿਯੋਗ ਦਿੱਤਾ ਹੈ ਪਰ ਜੇ ਅਸੀ ਕੁਝ ਰਾਜ ਲਈ ਲਿਆਉਂਦੇ ਹਾਂ ਤਾਂ ਉਹ ਇਸ ਦਾ ਤਿੱਖਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੂੰ ਅਜਿਹੀ ਪਹੁੰਚ ਤਿਆਗ ਕੇ ਰਾਜ ਸਰਕਾਰ  ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਵੱਧ ਤੋ ਵੱਧ ਫੰਡ ਕੇਂਦਰ ਤੋਂ ਲਿਆਂਦੇ ਜਾ ਸਕਣ।

ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਦੇ ਪ੍ਰਭਾਵਿਤਾਂ ਦੀ ਯਾਦਗਰ ਨੂੰ ਉਸਾਰਨ ਲਈ ਆਖਣ ਤੋ ਪਹਿਲਾਂ ਕਾਂਗਰਸ ਦੀ ਸੂਬਾ ਲੀਡਰਸ਼ਿਪ ਨੂੰ ਕੇਦਰ ਸਰਕਾਰ ਨੂੰ ਅਜਿਹੀ ਯਾਦਗਰ ਬਣਾਉਣ ਲਈ ਕਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੇਂਦਰ ਵਿੱਚ ਪਿਛਲੇ ਇਕ ਦਹਾਕੇ ਤੋ ਸੱਤਾ ਵਿੱਚ ਹੈ ਅਤੇ ਜੇ ਕਾਂਗਰਸ ਸੂਬਾ ਲੀਡਰ ਕਿਸੇ ਯਾਦਗਰ ਦੀ ਉਸਾਰੀ ਦੀ ਇੱਛਾ ਰੱਖਦੇ ਹਨ ਤਾਂ ਉਨ੍ਹਾਂ ਨੁੰ ਇਸ ਮਕਸਦ ਲਈ ਆਪਣੀ ਕੇਦਰ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਹੈ। ਸ: ਬਾਦਲ ਨੇ ਕਿਹਾ ਕਿ ਕਾਂਗਰਸ ਦੀ ਸੂਬਾ ਲੀਡਰਸ਼ਿਪ ਨੂੰ ਅਜਿਹੇ ਮੁੱਦੇ ਉਠਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਤੋ ਬਾਜ ਆਉਣਾ ਚਾਹੀਦਾ ਹੈ ਕਿਉਕਿ ਲੋਕ ਉਸ ਦੇ  ਦੋਹਰੇ ਚਰਿੱਤਰ ਤੋਂ ਪੂਰੀ ਤਰ੍ਹਾਂ ਜਾਣੂ ਹਨ।

ਕੇਂਦਰ ਸਰਕਾਰ ਨੂੰ ਦੂਜਿਆਂ ਦੀਆਂ ਨੀਤੀਆਂ ਦੀ ਨਕਲ ਕਰਨ ਵਾਲੀ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਕਾਗਰਸ ਆਗੂ ਖੁਰਾਕ ਸੁਰੱਖਿਆ ਐਕਟ ਅਤੇ ਲੈਡ ਐਕੁਏਸ਼ਨ ਬਿੱਲ ਲਿਆ ਕੇ ਆਪਣੇ ਸਿਰ ਤੇ ਸਿਹਰਾ ਬੰਨਣ ਦੀ ਕੋਸ਼ਿਸ ਕਰ ਰਹੇ ਹਨ ਪਰ ਇਤਿਹਾਸ ਗਵਾਹ ਹੈ ਕਿ ਇਹ ਦੋਵੇਂ ਬਿੱਲ ਕੇਂਦਰ ਨੇ ਪੰਜਾਬ ਦੇ ਹੀ ਕਾਪੀ ਕੀਤੇ ਹਨ। ਉਨ੍ਹਾ ਕਿਹਾ ਕਿ ਖੁਰਾਕ ਸੁਰੱਖਿਆ ਐਕਟ, ਪੰਜਾਬ ਸਰਕਾਰ ਦੀ ਆਟਾ-ਦਾਲ ਸਕੀਮ ਦੀ ਨਕਲ ਹੈ ਜਦਕਿ ਜਮੀਨ ਪ੍ਰਾਪਤੀ ਸਬੰਧੀ ਐਕਟ ਪੰਜਾਬ ਸਰਕਾਰ ਰਾਹੀਂ ਨਕਲ ਕੀਤਾ ਗਿਆ ਹੈ  ਜਿਸ ਵਿੱਚ ਪੰਜਾਬ ਸਰਕਾਰ ਨੇ ਕਿਸਾਨਾ ਦੀ ਸਹਿਮਤੀ ਤੋ ਬਿਨਾਂ ਇਕ ਵੀ ਇੰਚ ਜਮੀਨ ਨਾ ਪ੍ਰਾਪਤ ਕਰਨ ਦਾ ਫੈਸਲਾ ਲਿਆ ਸੀ ਅਤੇ ਸ: ਬਾਦਲ ਨੇ ਕਿਹਾ ਇਸ ਤੋਂ ਪਤਾ ਲਗਦਾ ਹੈ ਕਿ ਕੇਦਰ ਸਰਕਾਰ ਨੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਦਾ ਰਸਤਾ ਤਿਆਗ ਦਿੱਤਾ ਹੈ ।

ਮੁੱਖ ਮੰਤਰੀ ਨੇ ਕਿਹਾ ਕਿ ਯੂ ਪੀ ਏ ਸਰਕਾਰ ਵੱਲਂ ਏਅਰ ਕਨਡੀਸ਼ਨ  ਦਫਤਰਾਂ ਵਿੱਚ ਬੈਠ ਕੇ ਲੋਕਾਂ ਦੀ ਸਲਾਹ ਤੋ ਬਿਨਾ ਅਤੇ ਜਮੀਨੀ ਹਕੀਕਤਾਂ ਜਾਣੇ ਬਗੈਰ ਨੀਤੀਆਂ ਬਣਾਈਆਂ ਜਾ ਰਹੀਆ ਹਨ ਜਿਸ ਕਾਰਨ ਦੇਸ਼ ਦੀ ਆਰਥਿਕਤਾ ਪੂਰੀ ਤਰ੍ਹਾਂ ਤਬਾਹੀ ਵਲ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀਆਂ  ਲਗਾਤਾਰ ਬਣਨ ਵਾਲੀਆਂ ਸਰਕਾਰਾਂ ਕਾਰਨ ਦੇਸ਼ ਭਿਸ਼ਟਾਚਾਰ,ਬੇਰੁਜਗਾਰੀ ,ਅਨਪੜ੍ਹਤਾ,ਵਰਗੀਆਂ ਸਮਾਜਿਕ ਬੁਰਾਈਆਂ ਨਾਲ ਜੂਝ ਰਿਹਾ ਹੈ। ਸ: ਬਾਦਲ ਨੇ ਕਿਹਾ ਕਿ ਪਿਆਜ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ।

ਕੇਂਦਰ ਸਰਕਾਰ ਦੇ ਤਿੱਖੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਯੂ ਪੀ ਏ ਸਰਕਾਰ ਸਾਰੇ ਮੋਰਚਿਆਂ ਉਤੇ  ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਅਤੇ ਇਸ ਕੋਲ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀ ਹੈ। ਉਨ੍ਹਾਂ ਕਿਹਾ ਕਿ ਯੂ ਪੀ ਏ ਸਰਕਾਰ ਨੇ  ਦੇਸ਼ ਨੂੰ  ਡੂੰਘੇ  ਸੰਕਟ ਵਿਚ ਸੁੱਟ ਦਿੱਤਾ ਹੈ ਅਤੇ ਇਸ ਸਮੇਂ  ਯੂ ਪੀ ਏ ਸਰਕਾਰ  ਨੂੰ  ਅਸਤੀਫਾ ਦੇ ਦੇਣਾ ਚਾਹੀਦਾ ਹੈ  ਅਤੇ ਲੋਕਾਂ  ਤੋ ਮੁੜ ਫਤਵਾ ਲੈਣਾ ਚਾਹੀਦਾ ਹੈ ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਰਾਜ ਸਰਕਾਰ  ਪੰਜਾਬ ਦੇ ਲੋਕਾਂ ਦੀ ਸੇਵਾ  ਕਰਨ ਲਈ  ਪੂਰੀ ਤਰਾਂ ਪਾਬੰਦ ਹੈ  ਅਤੇ ਇਹ  ਇਸ ਨੂੰ ਪੂਰੀ ਤਰਾਂ ਨਿਭਾਵੇਗੀ । ਰਾਜ ਦੇ ਸਾਰੇ ਲੋਕਾਂ ਨੂੰ  ਅਗਲੇ ਦੋ ਸਾਲਾਂ  ਵਿਚ ਪੀਣ ਵਾਲਾ ਸਾਫ ਪਾਣੀ ਮੁਹੱਈਆ  ਕਰਵਾ ਦਿੱਤਾ ਜਾਵੇਗਾ । ਇਸੇ ਤਰਾਂ ਹੀ ਆਉਂਦੇ ਸਾਲਾਂ  ਦੌਰਾਨ  ਰਾਜ ਦੇ ਸਾਰੇ  ਕਸਬਿਆਂ ਵਿਚ  ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਂਣ ਲਈ  ਇੱਕ ਵੱਡਾ ਪ੍ਰੋਜੈਕਟ ਆਰਭਿੰਆ ਗਿਆ ਹੈ ।

ਇਸ ਤੋਂ ਪਹਿਲਾਂ  ਕਠਾਨਾਂ ਅਤੇ ਭੈਣੀ ਮੀਆਂ ਖਾਂ  ਵਿਖੇ  ਸੰਗਤ ਦਰਸ਼ਨਾਂ ਦੌਰਾਨ ਆਪਣੇ ਸੰਬੋਧਨ ਵਿਚ  ਮੁੱਖ ਮੰਤਰੀ ਨੇ ਕਿਹਾ ਕਿ  ਸੰਗਤ ਦਰਸ਼ਨ ਦਾ ਮੁੱਖ ਮੰਤਵ  ਲੋਕਾਂ  ਦੇ ਕੋਲ ਜਾ ਕੇ ਉਨ੍ਹਾ ਦੀਆਂ ਸਮੱਸਿਆਵਾਂ ਨੂੰ ਜਾਣਨਾਂ ਅਤੇ  ਉਨਾ ਦਾ ਹੱਲ ਕਰਨਾ ਹੈ । ਉਨ੍ਹਾ ਨੇ  ਕਿਹਾ ਕਿ ਕਾਂਗਰਸ ਪਾਰਟੀ  ਭਾਵੇਂ ਇਸ ਮੁੱਦਾ  ਉਤੇ ਰਾਜਸੀ ਖੇਡ,  ਖੇਡ ਰਹੀ ਹੈ  ਪਰ  ਉਹ ਸਰਕਾਰ ਨੂੰ  ਲੋਕਾਂ ਦੇ ਦਰਾਂ  ਤੱਕ ਲਿਆਕੇ  ਉਨਾ ਦੇ ਮਸਲੇ  ਹੱਲ ਕਰਨ  ਦੀ ਆਪਣੀ ਜਿਮੇਵਾਰੀ  ਨਿਭਾਉਦੇ ਰਹਿਣਗੇ । ਸ ਬਾਦਲ ਨੇ ਕਿਹਾ ਕਿ  ਦੁਨੀਆਂ  ਦੀ  ਕੋਈ ਵੀ ਸ਼ਕਤੀ  ਲੋਕ ਪੱਖੀ ਪ੍ਰੋਗਰਾਮਾਂ  ਤੋ ਲਾਂਭੇ ਜਾਣ  ਲਈ  ਉਨ੍ਹਾ  ਤੇ  ਦਬਾਅ ਨਹੀ ਪਾ ਸਕਦੀ ।

ਮੁੱਖ ਮੰਤਰੀ  ਦੇ ਨਾਲ ਜਥੇਦਾਰ  ਸੇਵਾ ਸਿੰਘ ਸੇਖਵਾਂ , ਵਿਸੇਸ਼  ਪ੍ਰਮੁੱਖ  ਸੱਕਤਰ  ਗੁਰਕੀਰਤ ਕਿਰਪਾਲ ਸਿੰਘ , ਡਾ ਅਭਿਨਵ  ਤ੍ਰਿਖਾ ਡਿਪਟੀ  ਕਮਿਸ਼ਨਰ ਗੁਰਦਾਸਪੁਰ , ਸ੍ਰੀ ਜਗਰੂਪ ਸਿੰਘ ਸੇਖਵਾਂ  ਚੇਅਰਮੈਨ  ਮਾਰਕੀਟ  ਕਮੇਟੀ ਕਾਹਨੂੰਵਾਨ  ਸ੍ਰੀ  ਮਨਮੋਹਨ ਸਿੰਘ ਪੱਖੋਕੇ ਚੇਅਰਮੈਨ , ਸ੍ਰੀ ਤਰਲੋਕ ਸਿੱਘ ਛੋਟੇਪੁਰ, ਸ੍ਰੀ ਰਤਨ ਸਿੰਘ ਜਫਰਵਾਲ  ਇਤਹਾਸਿਕ ਬੋਰਡ ਦੇ ਮੈਬਰ ਆਦਿ ਹਾਜਰ ਸਨ ।,

Facebook Comment
Project by : XtremeStudioz