Close
Menu

ਰਵਾਇਤੀ ਸ਼ਾਨੋ ਸ਼ੌਕਤ ਨਾਲ ਅੱਜ ਸ਼ੁਰੂ ਹੋਵੇਗਾ ਵਿਸ਼ਾਲ ਨਗਰ ਕੀਰਤਨ

-- 06 May,2015

ਪਟਿਆਲਾ, ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਰਾਜ ਭਰ ‘ਚ ਸੰਗਤਾਂ ਨੂੰ ਪੂਰੇ ਰਵਾਇਤੀ ਸ਼ਾਨੋ ਸ਼ੌਕਤ ਨਾਲ ਦਰਸ਼ਨ ਕਰਵਾਉਣ ਲਈ 6 ਮਈ ਨੂੰ ਇਥੋਂ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਤੋਂ ਆਰੰਭ ਹੋਣ ਵਾਲੇ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਅੱਜ ਅੰਤਿਮ ਰੂਪ ਦਿੱਤਾ ਗਿਆ| ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਪਹੁੰਚਣ ਵਾਲੀਆਂ ਸੰਗਤਾਂ ਲਈ ਪ੍ਰਸ਼ਾਸਨ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ। ਪ੍ਰਬੰਧਾਂ ਦੀ ਸੁਰੱਖਿਆ ਵਜੋਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੀ ਵੱਡੀ ਨਫ਼ਰੀ ਵਿੱਚ ਪੁੱਜ ਗਈ ਹੈ|
ਭਲਕੇ ਤੋਂ ਸ਼ੁਰੂ ਹੋਣ ਵਾਲੇ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਅੱਜ ਅੰਤਿਮ ਰੂਪ ਦਿੰਦੇ ਹੋਏ ਰਿਹਰਸਲ ਕੀਤੀ ਗਈ| ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰੱਖਡ਼ਾ ਨੇ ਅੱਜ ਨਗਰ ਕੀਰਤਨ ਦੀਆਂ ਅੰਤਿਮ ਤਿਆਰੀਆਂ ਦਾ ਜਾਇਜ਼ਾ ਲਿਆ।
ਗੌਰਤਲਬ ਹੈ ਕਿ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਦੇ ਸਵਾਗਤ ਲੲੀ ਜਿੱਥੇ ਸਮੁੱਚੇ ਰੂਟ ’ਤੇ ਸਵਾਗਤੀ ਗੇਟ ਲਗਾਏ ਗਏ ਹਨ, ਉਥੇ ਹੀ ਸੰਗਤਾਂ ਲਈ ਵੱਖ-ਵੱਖ ਥਾਵਾਂ ’ਤੇ ਅਤੁੱਟ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ|
ਗੁਰਦੁਆਰਾ ਸ਼੍ੀ ਦੁੱਖ ਨਿਵਾਰਨ ਤੋਂ ਪੂਰੇ ਜਾਹੋ ਜਲਾਲ ਨਾਲ ਆਰੰਭ ਹੋਣ ਵਾਲੇ ਨਗਰ ਕੀਰਤਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਕੀਰਤਨੀ ਜਥਿਆਂ ਵੱਲੋਂ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ| ਉਪਰੰਤ ਵਿਦਵਾਨਾਂ ਵੱਲੋਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਜਾਣਗੇ| ਨਗਰ ਕੀਰਤਨ ਵਿੱਚ ਘੋੜੇ, ਹਾਥੀ, ਊਠ, ਮੋਟਰਸਾੲੀਕਲ, ਪੁਲੀਸ ਤੇ ਆਰਮੀ ਬੈਂਡ, ਗੱਤਕਾ ਪਾਰਟੀ, ਨਗਾਰਾ ਵੀ ਸ਼ਾਮਲ ਹੋਣਗੇ| ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਹਿੱਤ ਕਰੀਬ ਸਵਾ ਦੋ ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਬੱਸ ਤਿਆਰ ਕਰਵਾਈ ਗਈ ਹੈ| ਸ਼ਾਹੀ ਸ਼ਹਿਰ ਵਿੱਚ ਇਸ ਵੱਡੇ ਧਾਰਮਿਕ ਆਯੋਜਨ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ।
ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀ ਵੱਲੋਂ ਸਮੁੱਚਾ ਤਾਲਮੇਲ ਰੱਖਦੇ ਹੋਏ ਬਾਰੀਕੀ ਨਾਲ ਪ੍ਰਬੰਧਾਂ ਨੂੰ ਨੇਪਰੇ ਚੜ੍ਹਾਇਆ ਜਾ ਰਿਹਾ ਹੈ| ਨਗਰ ਕੀਰਤਨ ਦੌਰਾਨ ਸੰਗਤਾਂ ਤੇ ਆਮ ਰਾਹਗੀਰਾਂ ਦੀ ਸੁਵਿਧਾ ਲਈ ਆਵਾਜਾਈ ਅਤੇ ਪਾਰਕਿੰਗ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਲੋਕਾਂ ਦੀ ਸਹੂਲਤ ਲੲੀ ਤਿੰਨ ਪੁਲੀਸ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ|

ਪਵਿੱਤਰ ਨਿਸ਼ਾਨੀਆਂ ’ਚ ਕੀ ਕੀ ਹੈ ਸ਼ਾਮਲ

ਪਵਿੱਤਰ ਨਿਸ਼ਾਨੀਆਂ ‘ਚ ਗੁਰੂ ਗੋਬਿੰਦ ਸਿੰਘ ਜੀ ਦੀਆਂ 10, ਗੁਰੂ ਹਰਿਗੋਬਿੰਦ ਸਿੰਘ ਜੀ ਦੀਆਂ ਦੋ ਜਦਕਿ ਇੱਕ ਪਾਵਨ ਨਿਸ਼ਾਨੀ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਿਤ ਹੈ| ਇਹ ਨਿਸ਼ਾਨੀਆਂ ਇਥੇ ਇਤਿਹਾਸਕ ਕਿਲਾ ਮੁਬਾਰਕ ਵਿਖੇ ਪਿਛਲੇ ਕਰੀਬ ਪੰਜ ਸਾਲਾਂ ਤੋਂ ਬੰਦ ਕਰਕੇ ਰੱਖੀਆਂ ਹੋਈਆਂ ਸਨ| ਇਹ ਨਿਸ਼ਾਨੀਆਂ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਹੋਣ ਉਪਰੰਤ 20 ਮਈ ਨੂੰ ਸ਼੍ਰੀ ਆਨੰਦਪੁਰ ਸਾਹਿਬ ਪੁੱਜਣਗੀਆਂ|

Facebook Comment
Project by : XtremeStudioz