Close
Menu

ਰਹਿਮਾਨ ਹਨ ਸੰਗੀਤ ਜਗਤ ਦੇ ਆਖਰੀ ਰਾਜਾ: ਰਾਜੂ ਭਾਰਤਨ

-- 22 September,2013

topimg

ਨਵੀਂ ਦਿੱਲੀ—ਸੰਗੀਤ ਇਤਿਹਾਸਕਾਰ ਰਾਜੂ ਭਾਰਤਨ ਦਾ ਕਹਿਣਾ ਹੈ ਕਿ ਜੇਕਰ ਨੌਸ਼ਾਦ 1940 ਦੇ ਦਹਾਕੇ ਤੋਂ 1970 ਦੇ ਦਹਾਕੇ ਤੱਕ ਸੰਗੀਤ ਜਗਤ ਦੇ ਸਮਰਾਟ ਸਨ ਤਾਂ ਗ੍ਰੈਮੀ ਪੁਰਸਕਾਰ ਜੇਤੂ ਏ. ਆਰ. ਰਹਿਮਾਨ ਭਾਰਤੀ ਸਿਨੇਮਾ ‘ਚ ਕਿਸੇ ਸੰਗੀਤਕਾਰ ਦੇ ਬਾਦਸ਼ਾਹ ਹੋਣ ਦੀ ਆਖਰੀ ਉਦਾਹਰਣ ਹੈ। ਭਾਰਤ ਨੇ ਪੀ. ਟੀ. ਆਈ. ਨੂੰ ਈਮੇਲ ਦੇ ਜ਼ਰੀਏ ਇੰਟਰਵਿਊ ‘ਚ ਕਿਹਾ, ‘ਜੇਕਰ ਨੌਸ਼ਾਦ ਆਪਣੇ ਸਮੇਂ ਦੇ ਸਮਰਾਟ ਸਨ ਤਾਂ ਏ. ਆਰ. ਰਹਿਮਾਨ ਹਿੰਦੁਸਤਾਨੀ ਸਿਨੇਮਾ ‘ਚ ਇਕ ਸੰਗੀਤਕਾਰ ਦੇ ਰਾਜਾ ਹੋਣ ਦੀ ਆਖਰੀ ਉਦਾਹਰਣ ਹਨ। ਸੰਗੀਤ ਦੇ ਨਾਂ ‘ਤੇ ਅੱਜ ਅਸੀਂ ਜੋ ਵੀ ਸੁਣਦੇ ਹਾਂ ਉਹ ਕਵਿਤਾ ਦੀ ਅਣਮਨੁੱਖੀ ਹੱਤਿਆ ਹੈ।” ਇਹ ਪੁੱਛਣ ‘ਤੇ ਕਿ ਨੌਸ਼ਾਦ ਦੇ ਦੌਰ ਵਾਂਗ ‘ਕੀ ਸੰਗੀਤ ਹੁਣ ਤੱਕ ਵੀ ਇਕ ਸੰਗੀਤ ‘ਚ ਹੁਣ ਤੱਕ ਛੇ ਧੁੰਨਾਂ ਤਿਆਰ ਕਰਦੇ ਹਨ, ਤਾਂ ਭਾਰਤਨ ਨੇ ਕਿਹਾ ਹੁਣ ਇਕ ਗਾਣੇ ਦੇ ਲਈ ਧੁੰਨਾਂ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਮਸਲਨ ਰਾਜ ਕਪੂਰ ਫਿਲਮ ਦੀ ਕਹਾਣੀ ਦਾ ਵਿਕਾਸ ਸੰਗੀਤ ਨੂੰ ਨਜ਼ਰ ‘ਚ ਰੱਖ ਕੇ ਕਰਦੇ ਹਨ ਪਰ ਅੱਜ ਕੱਲ ਅਜਿਹਾ ਦੇਖਣ ਨੂੰ ਨਹੀਂ ਮਿਲਦਾ। ਭਾਰਤਨ ਨੇ ਨਵੇਂ ਗੀਤਾਂ ਬਾਰੇ ਕਿਹਾ,’ ਕੀ ਤੂਸੀਂ ਸੱਚੀ ਇਹ ਸੋਚ ਸਕਦੇ ਹੋ ਕਿ ਨੌਸ਼ਾਦ ਦੀ ਪੀੜ੍ਹੀ ਦਾ ਵਿਅਕਤੀ ‘ਲੁੰਗੀ ਡਾਂਸ’ ਵਰਗੇ ਗੀਤ ਨੂੰ ਪਸੰਦ ਕਰੇਗਾ? ” ਉਨ੍ਹਾਂ ਨੇ ਕਿਹਾ ਕਿ ਏ. ਆਰ. ਰਹਿਮਾਨ ‘ਚ ਕਲਾ ਦੀ ਚਮਕ ਹੈ। ਅੱਜ-ਕੱਲ ਦੇ ਸੰਗੀਤ ਨਾਲ ਉਹ ਚਮਕ ਖਤਮ ਹੁੰਦੀ ਜਾ ਰਹੀ ਹੈ। ਭਾਰਤਨ ਅਨੁਸਾਰ ਭਾਰਤ ਦੀ ਵੰਡ ਤੋਂ ਬਾਅਦ ਸਾਹਿਰ ਲੁਧਿਆਣਵੀ ਅਤੇ ਮਜਰੂਹ ਸੁਲਤਾਨਪੁਰੀ ਫਿਲਮਾਂ ‘ਚ ਉੱਚ ਦਰਜੇ ਦੇ ਕਵੀ ਸਨ ਪਰ ਉਨ੍ਹਾਂ ਨੇ ਸ਼ੈਲੇਂਦਰ ਨੂੰ ਖਾਸ ਗੀਤਕਾਰ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਐੱਸ. ਡੀ. ਬਰਮਨ ਵੀ ਸ਼ੈਲੇਂਦਰ ਨੂੰ ਸਭ ਤੋਂ ਵਧੀਆ ਗੀਤਕਾਰ ਮਨਦੇ ਸਨ।

Facebook Comment
Project by : XtremeStudioz