Close
Menu

ਰਾਂਚੀ ‘ਚ ਧੋਨੀ ਦੇ ਘਰ ‘ਚ ਲੋਕਾਂ ਨੇ ਸੁੱਟੇ ਪੱਥਰ

-- 24 October,2013

ਰਾਂਚੀ—ਬਾਰਸ਼ ਨੇ ਬੁੱਧਵਾਰ ਨੂੰ ਭਾਰਤ ਅਤੇ ਆਸਟਰੇਲੀਆ ਇਕ ਰੋਜ਼ਾ ਸੀਰੀਜ਼ ਦਾ ਚੌਥਾ ਮੈਚ ਧੋ ਦਿੱਤਾ। ਮੈਚ ਰੱਦ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਟੀਮ ਇੰਡੀਆ ਦੀ ਕਪਤਾਨ ਮਹਿੰਦਰ ਸਿੰਘ ਧੌਨੀ ਦੇ ਘਰ ਪਥਰਾਅ ਕੀਤਾ। ਖਬਰਾਂ ਮੁਤਾਬਕ ਪਥਰਾਅ ਕਾਰਨ ਧੋਨੀ ਦੇ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਘਟਨਾ ਬੁੱਧਵਾਰ ਰਾਤ 9:30 ਦੀ ਹੈ। ਉਸ ਸਮੇਂ ਧੋਨੀ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਘਰ ‘ਚ ਮੌਜੂਦ ਨਹੀਂ ਸੀ।
ਰਿਪੋਰਟ ਮੁਤਾਬਕ ਧੋਨੀ ਦੇ ਪਰਿਵਾਰ ਦੇ ਸਾਰੇ ਮੈਂਬਰ ਮੈਚ ਦੇਖਣ ਲਈ ਜੇ. ਐੱਸ. ਸੀ. ਏ. ਕੌਮਾਂਤਰੀ ਸਟੇਡੀਅਮ ਗਏ ਹੋਏ ਸਨ। ਧੋਨੀ ਦਾ ਘਰ ਰਾਂਚੀ ਦੇ ਹਰਮੂ ਹਾਊਸਿੰਗ ਕਾਲੋਨੀ ਵਿਚ ਹੈ। ਇਸ ਘਟਨਾ ਨੂੰ ਲੈ ਕੇ ਧੋਨੀ ਦੇ ਜੀਜਾ ਗੌਤਮ ਗੁਪਤਾ ਦਾ ਕਹਿਣਾ ਹੈ ਕਿ ਬਿਨਾਂ ਸੀ. ਸੀ. ਟੀ. ਵੀ. ਫੁਟੇਜ਼ ਦੇਖੇ ਕਿਸੇ ‘ਤੇ ਵੀ ਦੋਸ਼ ਲਗਾਉਣੇ ਸਹੀ ਨਹੀਂ ਹੋਣਗੇ। ਸੀ. ਸੀ. ਟੀ. ਵੀ. ਫੁਟੇਜ਼ ਦੀ ਜਾਂਚ ਤੋਂ ਬਾਅਦ ਐੱਫ. ਆਈ. ਆਰ. ਦਰਜ ਕਰਵਾਈ ਜਾਵੇਗੀ। ਗੁਪਤਾ ਨੇ ਜ਼ਿਲਾ ਪ੍ਰਸ਼ਾਸਨ ਅਤੇ ਸੁਰੱਖਿਆ ਵਿਵਸਥਾ ਨੂੰ ਲੈ ਕੇ ਐਲਰਟ ਰਹਿਣ ਨੂੰ ਕਿਹਾ ਹੈ।

Facebook Comment
Project by : XtremeStudioz