Close
Menu

ਰਾਇਲ ਏਅਰ ਫੋਰਸ ਕੈਡਿਟ ਭਰਤੀ ਨੂੰ ਭਰਵਾਂ ਹੁੰਗਾਰਾ

-- 20 September,2015

ਕੈਲਗਰੀ, ਰਾਇਲ ਏਅਰ ਫੋਰਸ ਕੈਡਿਟ ਦੀ ਭਰਤੀ ਬਾਰੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਬੱਚਿਆਂ ਵੱਲੋਂ ਭਰਤੀ ਹੋਣ ਦੀ ਇੱਛਾ ਜਾਹਰ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸਾਲ 2015-2016 ਵਾਸਤੇ ਵੋਟਾਂ ਰਾਹੀਂ ਚੁਣੇ ਗਏ ਚੇਅਰਮੈਨ ਕਸੀਨੋ ਹਿਰਦੇਪਾਲ ਸਿੰਘ ਨੇ ਦਿੱਤੀ। ਹਿਰਦੇਪਾਲ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਇਸ ਉਤਸ਼ਾਹ ਨੂੰ ਵੇਖਦੇ ਹੋਏ ਵੱਖ-ਵੱਖ ਪ੍ਰੋਗਰਾਮਾਂ ਜ਼ਰੀਏ ਲੋਕਾਂ ਤੱਕ ਸੂਚਨਾ ਪੰਹੁਚਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਲੜਕਿਆਂ ਦੇ ਨਾਲ-ਨਾਲ ਲੜਕੀਆਂ ਨੇ ਵੀ ਕਾਫੀ ਗਿਣਤੀ ਵਿਚ ਭਰਤੀ ਹੋਣ ਦੀ ਇੱਛਾ ਜਾਹਰ ਕੀਤੀ ਹੈ ਤੇ ਨਾਂਅ ਦਰਜ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਉਹ ਅਲੱਗ-ਅਲੱਗ ਧਾਰਮਿਕ ਸੰਸਥਾਵਾਂ ‘ਚ ਇਸ ਪ੍ਰੋਗਰਾਮ ਨੂੰ ਪ੍ਰਮੋਟ ਕਰਨ ਵਾਸਤੇ ਕੈਂਪ ਲਾਉਣਗੇ। ਅਖੀਰ ‘ਚ ਉਨ੍ਹਾਂ ਕਿਹਾ ਕਿ ਇਹ ਭਰਤੀ ਸਤੰਬਰ ਤੇ ਅਕਤੂਬਰ ਮਹੀਨੇ ਚਲਦੀ ਰਹੇਗੀ।

Facebook Comment
Project by : XtremeStudioz