Close
Menu

ਰਾਓ ਨੇ ਸਿਰਫ਼ ਆਪਣਾ ਤੇ ਚਹੇਤਿਆਂ ਦਾ ਵਿਕਾਸ ਕੀਤਾ: ਸੋਨੀਆ

-- 24 November,2018

ਹੈਦਰਾਬਾਦ, 24 ਨਵੰਬਰ
ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਨੇ ਅੱਜ ਤਿਲੰਗਾਨਾ ਦੀ ਟੀਆਰਐੱਸ ਸਰਕਾਰ ’ਤੇ ਦੋਸ਼ ਲਗਾਇਆ ਕਿ ਸੂਬੇ ਵਿੱਚ ਦਲਿਤਾਂ, ਕਬਾਇਲੀਆਂ, ਘੱਟ ਗਿਣਤੀਆਂ, ਮਹਿਲਾਵਾਂ ਤੇ ਵਿਦਿਆਰਥੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਸਿਰਫ਼ ਆਪਣੇ ਤੇ ਆਪਣੇ ਚਹੇਤਿਆਂ ਲਈ ਹੀ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਜਿਸ ਤਰ੍ਹਾਂ ਦੇ ਵਿਕਾਸ ਦੀ ਆਸ ਲੋਕਾਂ ਨੇ ਰਾਓ ਸਰਕਾਰ ਤੋਂ ਕੀਤੀ ਸੀ, ਉਹ ਤਿਲੰਗਾਨਾ ’ਚ ਨਹੀਂ ਹੋਇਆ। ਸ੍ਰੀਮਤੀ ਗਾਂਧੀ ਨੇ ਮਦਛਾਲ ਨੇੜੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੁੱਖ ਮੰਤਰੀ ਰਾਓ ਨੇ ਸਿਰਫ਼ ਆਪਣੇ ਤੇ ਆਪਣੇ ਚਹੇਤਿਆਂ ਦਾ ਖ਼ਿਆਲ ਰੱਖਿਆ ਅਤੇ ਬਾਕੀ ਸਾਰਿਆਂ ਨੂੰ ਪ੍ਰੇਸ਼ਾਨ ਹੋਣ ਲਈ ਛੱਡ ਦਿੱਤਾ।’ ਇਸ ਮੌਕੇ ਹਾਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਸਾਲ 2014 ’ਚ ਤਿਲੰਗਾਨਾ ਸੂਬੇ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਪਹਿਲਾ ਮੌਕੇ ਹੈ ਜਦੋਂ ਸ੍ਰੀਮਤੀ ਗਾਂਧੀ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਆਂਧਰਾ ਪ੍ਰਦੇਸ਼ ਨੂੰ ਵੀ ਵਿਸ਼ੇਸ਼ ਦਰਜਾ ਦੇਣ ਲਈ ਪ੍ਰਤੀਬੱਧ ਸੀ। ਇਹ ਯੂਪੀਏ-2 ਸਰਕਾਰ ਦਾ ਸਮਾਂ ਹੀ ਸੀ ਜਦੋਂ ਤਿਲੰਗਾਨਾ ਸੂਬਾ ਹੋਂਦ ਵਿਚ ਆਇਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ ਵਿੱਚ ਸਾਰੇ ਵਰਗਾਂ ਨੂੰ ਅਣਗੌਲਿਆਂ ਕੀਤਾ ਹੈ ਤੇ ਉਨ੍ਹਾਂ ਨੂੰ ਆਪਣੇ ਵੱਲੋਂ ਕੀਤੇ ਵਾਅਦਿਆਂ ਦਾ ਜਵਾਬ ਦੇਣਾ ਚਾਹੀਦਾ ਹੈ।

Facebook Comment
Project by : XtremeStudioz