Close
Menu

ਰਾਖਵਾਂਕਰਨ: ਲਾਲੂ ਨੇ ਮੋਦੀ ਤੇ ਸੰਘ ਪਰਿਵਾਰ ਨੂੰ ਵੰਗਾਰਿਆ

-- 22 September,2015

ਪਟਨਾ, 22  ਸਤੰਬਰ: ਰਾਸ਼ਟਰੀ ਸਵੈਮ ਸੇਵਕ ਸੰਘ (ਅਾਰਅੈਸਅੈਸ) ਦੇ ਮੁਖੀ ਮੋਹਨ ਭਾਗਵਤ ਵੱਲੋਂ ਰਾਖਵੇਂਕਰਨ ਨੂੰ ਖ਼ਤਮ ਕਰਨ ਦੇ ਦਿੱਤੇ ਸੁਝਾਅ ਨਾਲ ਸਿਅਾਸਤ ਗਰਮਾ ਗੲੀ ਹੈ। ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਲਕਾਰਿਅਾ ਕਿ ਜੇਕਰ ੳੁਨ੍ਹਾਂ ’ਚ ਹਿੰਮਤ ਹੈ ਤਾਂ ੳੁਹ ਸ੍ਰੀ ਭਾਗਵਤ ਦੇ ਸੁਝਾਅ ਨੂੰ ਲਾਗੂ ਕਰਕੇ ਦਿਖਾੳੁਣ। ਜਨਤਾ ਦਲ (ਯੂ) ਨੇ ਵੀ ੲਿਸ ਦਾ ਵਿਰੋਧ ਕਰਦਿਅਾਂ ਕਿਹਾ ਹੈ ਕਿ ਅਾਰਅੈਸਅੈਸ ਸਿੱਧੇ ਤੌਰ ’ਤੇ ਦਖ਼ਲ ਦੇ ਕੇ ਅੈਸਸੀ, ਅੈਸਟੀ ਅਤੇ ਹੋਰ ਪਿਛਡ਼ੇ ਵਰਗਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਭਾਜਪਾ ਨੇ ਸ੍ਰੀ ਭਾਗਵਤ ਦੇ ਬਿਆਨ ਨਾਲੋਂ ਨਾਤਾ ਤੋਡ਼ ਲਿਆ ਹੈ।
ਸ੍ਰੀ ਲਾਲੂ ਯਾਦਵ ਨੇ ਟਵੀਟ ਕਰਕੇ ਕਿਹਾ, ‘‘ਅਖੌਤੀ ਚਾਹ ਵੇਚਣ ਵਾਲਾ ਅਤੇ ਹੁਣੇ ਜਿਹੇ ਪਿਛਡ਼ੇ ਬਣੇ ਸ੍ਰੀ ਮੋਦੀ ੲਿਹ ਦੱਸਣ ਕਿ ਕੀ ੳੁਹ ਅਾਪਣੇ ਬੌਸ ਭਾਗਵਤ ਦੇ ਸੁਝਾਅ ’ਤੇ ਰਾਖਵਾਂਕਰਨ ਖ਼ਤਮ ਕਰਨਗੇ।’’
ਜ਼ਿਕਰਯੋਗ ਹੈ ਕਿ ਸ੍ਰੀ ਭਾਗਵਤ ਨੇ ਅੈਤਵਾਰ ਨੂੰ ਰਾਖਵਾਂਕਰਨ ਨੀਤੀ ’ਤੇ ਵਿਚਾਰ ਕਰਨ ਦੀ ਵਕਾਲਤ ਕੀਤੀ ਸੀ। ੳੁਨ੍ਹਾਂ ਕਿਹਾ ਸੀ ਕਿ ਸਿਅਾਸੀ ਮੁਫ਼ਾਦਾਂ ਲੲੀ ਰਾਖਵੇਂਕਰਨ ਦੀ ਨੀਤੀ ਨੂੰ ਵਰਤਿਅਾ ਜਾ ਰਿਹਾ ਹੈ। ਸ੍ਰੀ ਭਾਗਵਤ ਨੇ ਸੁਝਾਅ ਦਿੱਤਾ ਸੀ ਕਿ ਗ਼ੈਰ ਸਿਅਾਸੀ ਕਮੇਟੀ ਬਣਾ ਕੇ ੲਿਹ ਪਡ਼ਤਾਲ ਕਰਾੲੀ ਜਾੲੇ ਕਿ ਰਾਖਵੇਂਕਰਨ ਦੀ ਲੋਡ਼ ਕਿਸ ਨੂੰ ਹੈ ਅਤੇ ਕਦੋਂ ਤਕ ੲਿਹ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ।
ਅਾਰਜੇਡੀ ਮੁਖੀ ਨੇ ੲਿਕ ਹੋਰ ਟਵੀਟ ਰਾਹੀਂ ਕਿਹਾ ਕਿ ਤੁਸੀਂ ਰਾਖਵਾਂਕਰਨ ਹਟਾੳੁਣ ਦੀ ਵਕਾਲਤ ਕਰਦੇ ਹੋ ਪਰ ਅਸੀਂ ਅਾਬਾਦੀ ਦੇ ਅਾਧਾਰ ’ਤੇ ੲਿਸ ’ਚ ਹੋਰ ਵਾਧਾ ਕਰਾਂਗੇ। ਉਨ੍ਹਾਂ ਸ੍ਰੀ ਮੋਦੀ ਨੂੰ ਚੁਣੌਤੀ ਦਿੱਤੀ ਕਿ ਜੇਕਰ ੳੁਨ੍ਹਾਂ ਮਾਂ ਦਾ ਦੁੱਧ ਪੀਤਾ ਹੈ ਤਾਂ ੳੁਹ ਰਾਖਵੇਂਕਰਨ ਨੂੰ ਖ਼ਤਮ ਕਰਕੇ ਦਿਖਾੳੁਣ। ੳੁਨ੍ਹਾਂ ਕਿਹਾ ਕਿ ਮੁਲਕ ਦੇ 80 ਫ਼ੀਸਦੀ ਦਲਿਤ ਅਤ ਪਿਛਡ਼ੇ ਅਾਰਅੈਸਅੈਸ ਅਤੇ ਭਾਜਪਾ ਨੂੰ ਢੁੱਕਵਾਂ ਜਵਾਬ ਦੇ ਦੇਣਗੇ।
ੳੁਧਰ ਜਨਤਾ ਦਲ (ਯੂ) ਦੇ ਜਨਰਲ ਸਕੱਤਰ ਕੇ ਸੀ ਤਿਅਾਗੀ ਨੇ ਕਿਹਾ ਕਿ ਸ੍ਰੀ ਭਾਗਵਤ ਦੀ ਰਾਖਵੇਂਕਰਨ ਬਾਰੇ ਟਿੱਪਣੀ ਸੰਵਿਧਾਨ ਦੀ ਰੂਹ ਖ਼ਿਲਾਫ਼ ਹੈ। ੳੁਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਅਤੇ ਬੀ ਅਾਰ ਅੰਬੇਦਕਰ ਦੇ ਜ਼ੋਰ ਪਾੳੁਣ ’ਤੇ ਹੀ ਲੰਬੇ ਵਿਚਾਰ ਵਟਾਂਦਰੇ ਮਗਰੋਂ ਰਾਖਵੇਂਕਰਨ ਦੇਣ ਦਾ ਪ੍ਰਬੰਧ ਕੀਤਾ ਗਿਅਾ ਸੀ ਜਦਕਿ ਸੰਵਿਧਾਨ ਬਣਾੳੁਣ ਸਮੇਂ ਅਾਰਅੈਸਅੈਸ ਨੇ ਅਾਪਣੇ ਅਾਪ ਨੂੰ ਵੱਖ ਕਰ ਲਿਅਾ ਸੀ ਅਤੇ ੳੁਸ ਨੇ ੲਿਸ ’ਤੇ ਕੋੲੀ ਸੁਝਾਅ ਨਹੀਂ ਦਿੱਤਾ ਸੀ।

Facebook Comment
Project by : XtremeStudioz