Close
Menu

ਰਾਖਵੇਂਕਰਨ ਵਿਰੋਧੀ ਮਾਹੌਲ ਸਿਰਜ ਰਿਹੈ ਪਟੇਲਾਂ ਦਾ ਅੰਦੋਲਨ: ਅਰੁੰਧਤੀ ਰਾਏ

-- 31 August,2015

ਜਲੰਧਰ, 31 ਅਗਸਤ: ੳੁੱਘੀ ਲੇਖਕਾ ਅਰੁੰਧਤੀ ਰਾਏ ਨੇ ਕਿਹਾ ਹੈ ਕਿ ਗੁਜਰਾਤ ਵਿੱਚ ਪਟੇਲ ਭਾਈਚਾਰੇ ਵੱਲੋਂ  ਰਾਖਵਾਂਕਰਨ ਮੰਗੇ ਜਾਣ ਲਈ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨਾਲ ਅਸਲ ਵਿੱਚ ਦੇਸ਼ ਅੰਦਰ ਰਾਖਵੇਂਕਰਨ ਵਿਰੁੱਧ ਮਾਹੌਲ ਸਿਰਜਿਆ ਜਾ ਰਿਹਾ ਹੈ। ਲੇਖਕਾ ਅੱਜ ੲਿੱਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪੰਜਾਬੀ ਸ਼ਾੲਿਰ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਕਰਵਾੲੇ ਗੲੇ ਸਮਾਗਮ ਵਿੱਚ ਲੋਕਾਂ ਨਾਲ ਰੂ-ਬ-ਰੂ ਹੋ ਰਹੇ ਸਨ।

ਅਰੁੰਧਤੀ ਰਾਏ ਨੇ ਕਿਹਾ ਕਿ ਦੇਸ਼ ਵਿੱਚ ਦਲਿਤਾਂ ਨੂੰ ਜੋ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ ਉਹ ਇੱਕ ਸਮਾਜਿਕ ਮੁੱਦਾ ਵੀ ਹੈ ਕਿਉਂਕਿ ਰਾਖਵਾਂਕਰਨ ਹੋਣ ਦੇ ਬਾਵਜੂਦ ਦਲਿਤਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਦਲਿਤਾਂ ਤੋਂ ਰਾਖਵਾਂਕਰਨ ਖੋਹਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਫਿਲਮਾਂ ਤੇ ਟੀ.ਵੀ. ਸੀਰੀਅਲਾਂ ਰਾਹੀ  ਜੋ ਸਾਨੂੰ ਦਿਖਾਇਆ ਜਾ ਰਿਹਾ ਹੈ ਅਸਲ ਵਿੱਚ ਉਹ ਲੋਕਾਂ  ਨੂੰ  ਮਾਨਸਿਕ ਤੌਰ ’ਤੇ ਤਿਆਰ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਹਿੰਦੂਤਵ ਵੱਲੋਂ ਮੁਸਲਿਮ ਵਿਰੋਧੀ ਮਾਹੌਲ ਵੀ ਪੈਦਾ ਕੀਤਾ ਜਾ ਰਿਹਾ ਹੈ। ਬਹੁਤੀਆਂ ਫਿਲਮਾਂ ਤੇ ਟੀ.ਵੀ ਸੀਰੀਅਲਾਂ ਵਿੱਚ ਮੁਸਲਿਮ ਕਿਰਦਾਰ ਕਰਨ ਵਾਲਿਆਂ ਨੂੰ ਅਤਿਵਾਦੀ ਜਾਂ ਦੇਸ਼ਧ੍ਰੋਹੀ ਦਿਖਾਇਆ ਜਾਂਦਾ ਹੈ ਅਤੇ ਜੋ ਦੇਸ਼ ਭਗਤ ਹੁੰਦਾ ਹੈ ਉਹ ਮਰ ਜਾਂਦਾ ਹੈ। ਅਰੁੰਧਤੀ ਰਾਏ ਨੇ ਕਿਹਾ ਕਿ ਦੇਸ਼ ਤੇਜ਼ੀ ਨਾਲ ਹਿੰਦੂਵਾਦੀ ਫਾਸ਼ੀਵਾਦ ਵੱਲ ਵੱਧ ਰਿਹਾ ਹੈ। ਉਨ੍ਹਾਂ ਛੱਤੀਸਗੜ੍ਹ ਦੀ ਉਦਾਹਰਣ ਦਿੰਦਿਅਾਂ ਦੱਸਿਆ ਕਿ ਉਥੇ ਮਾਓਵਾਦੀਆਂ ਵਿਰੁੱਧ ਆਮ ਲੋਕਾਂ ਨੂੰ ਉਕਸਾਉਣ ਲਈ ਇਹ ਨੀਤੀ ਬਣਾਈ ਕਿ ਹਰ ਘਰ ਵਿੱਚ ਟੀ.ਵੀ. ਪੁੱਜਦਾ ਕੀਤਾ ਜਾਵੇ। ਦੇਸ਼ ਦਾ ਸਭ ਤੋਂ ਗਰੀਬ ਤਬਕਾ, ਜੋ ਜੰਗਲਾਂ ਵਿੱਚ ਲੰਗੋਟ ਲਾ ਕੇ ਰਹਿੰਦਾ ਹੈ, ਨੂੰ ਅਤਿਵਾਦੀ ਦੇ ਰੂਪ ਵਿੱਚ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਪਹਿਲੀਆਂ ਫਿਲਮਾਂ ਵਿੱਚ ਗਰੀਬੀ ਹੀ ਇੱਕ ਵਿਸ਼ਾ ਹੁੰਦੀ ਸੀ ਪਰ ਹੁਣ ਦੀਆਂ ਫਿਲਮਾਂ ਵਿੱਚ ਗਰੀਬ ਨਹੀਂ ਦਿਖਾਇਆ ਜਾਂਦਾ ਸਗੋਂ ਹੀਰੋ ਹੈਲੀਕਾਪਟਰ ਵਿੱਚੋਂ ਉਤਰਦਾ ਹੈ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਨੇ ਜ਼ੁਲਮ ਦੇ ਨਾਲ-ਨਾਲ ਕਲਾ ਨੂੰ ਵੀ ਉਭਾਰਿਆ ਅਤੇ ਫਿਲਮਾਂ ਤੇ ਟੀ.ਵੀ. ਰਾਹੀਂ ਮਿੱਥਾਂ ਨੂੰ ਦੇਸ਼ ਵੱਚ ਫੈਲਾਇਆ। ਜਾਤ, ਪੂੰਜੀ ਤੇ ਫਿਰਕਾਪ੍ਰਸਤੀ ਰਾਹੀਂ ਦੇਸ਼ ਦਾ ਮਾਹੌਲ ਗੰਧਲਾ ਕੀਤਾ ਜਾ ਰਿਹਾ ਹੈ। ਅਰੁੰਧਤੀ ਰਾਏ ਨੇ ਕਿਹਾ ਕਿ ਦੇਸ਼ ਵਿੱਚ ਆਰਥਿਕ ਸੰਕਟ ਆਉਣ ਵਾਲਾ ਹੈ। ਇਸ ਸਮੇਂ ਦੇਸ਼ ਵਿੱਚ ਐਮਰਜੈਂਸੀ ਚੱਲ ਰਹੀ ਹੈ। ਦੂਜੇ ਦੇਸ਼ਾਂ ਦੀਆਂ ਕੰਪਨੀਆਂ  ਭਾਰਤ ਵਿੱਚ ਬਾਜ਼ਾਰ ਲੱਭ ਰਹੀਆਂ ਹਨ। ਮੱਧ ਵਰਗ ਮੌਜੂਦਾ ਆਰਥਿਕ ਹਾਲਾਤ ਵਿੱਚ ਸਭ ਤੋਂ ਵੱਧ ਪਿਸ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜਿਹੜੇ ਵੀ ਅੰਦੋਲਨ ਕੀਤੇ ਜਾਂਦੇ ਹਨ, ਉਸ ਬਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੰਗਣਾ ਕੀ ਹੈ। ਅੰਨਾ ਹਜ਼ਾਰੇ ਦੇ ਅੰਦੋਲਨ ਦਾ ਜ਼ਿਕਰ ਕਰਦਿਅਾਂ ਉਨ੍ਹਾਂ ਕਿਹਾ ਕਿ ਇਹ ਅੰਦੋਲਨ ਉਦੋਂ ਸ਼ੁਰੂ ਹੋਇਆ ਸੀ ਜਦੋਂ 2 ਜੀ ਘੁਟਾਲੇ ਵਿੱਚ ਕਾਰਪੋਰੇਟ ਜਗਤ ਫਸਿਆ ਹੋਇਆ ਸੀ ਪਰ ਅੰਨਾ ਅੰਦੋਲਨ ਨਾਲ ਇਸ ਤੋਂ ਧਿਆਨ ਹਟ ਗਿਆ।
ਇਸ ਮੌਕੇ ਨਾਟਕਕਾਰ  ਅਜਮੇਰ ਸਿੰਘ ਔਲਖ, ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਸਕੱਤਰ ਡਾ. ਰਘਬੀਰ ਕੌਰ, ਗੁਰਮੀਤ, ਡਾ. ਪਰਮਿੰਦਰ, ਅਮੋਲਕ ਸਿੰਘ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
 ਮੋਬਾੲੀਲ ਫੋਨ ਨੂੰ ਸਭ ਤੋਂ ਵੱਡਾ ਦੁਸ਼ਮਣ ਦੱਸਿਅਾ
ਅਰੁੰਧਤੀ ਰਾਏ ਨੇ ਮੋਬਾੲੀਲ ਫੋਨ ਨੂੰ ਸਭ ਤੋਂ ਵੱਡਾ ਦੁਸ਼ਮਣ ਦੱਸਦਿਅਾਂ ਕਿਹਾ ਕਿ ਸਾਡੀ ਹਰ ਤਰ੍ਹਾਂ ਦੀ ਜਾਣਕਾਰੀ ਫੋਨ ਰਾਹੀਂ ਅਮਰੀਕਾ ਕੋਲ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਕੰਪਨੀਆਂ ਨੇ ਪੂੰਜੀ ਨੂੰ ਇਧਰ-ਉਧਰ ਕਰਨ ਲਈ ਕੰਪਿਊਟਰ ਰਾਹੀਂ ਬੈਂਕ ਖਾਤੇ ਚਲਾਏ ਹਨ ਤਾਂ ਜੋ ਪੂੰਜੀ ਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਲਿਜਾਣ ਲਈ ਕੋਈ ਦਿੱਕਤ ਨਾ ਆਵੇ

Facebook Comment
Project by : XtremeStudioz