Close
Menu

ਰਾਖੀ ਸਾਵੰਤ ਦੀ ਗ੍ਰਿਫਤਾਰੀ ਦੇ ਵਾਰੰਟ ਮੁੜ ਜਾਰੀ

-- 12 May,2017
ਨਵੀਂ ਦਿੱਲੀ— ਅਦਾਲਤ ਦੇ ਜੁਡੀਸ਼ੀਅਲ ਮੈਜਿਸਟਰੇਟ ਵਿਸ਼ਵ ਗੁਪਤਾ ਨੇ ਟੀ.ਵੀ ਅਦਾਕਾਰ ਅਤੇ ਸੇਲਿਬ੍ਰਿਟੀ ਰਾਖੀ ਸਾਵੰਤ ਦੇ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ 2 ਜੂਨ, 2017 ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ।ਆਖਰੀ ਤਰੀਕ ‘ਤੇ, ਟੀ. ਵੀ. ਅਦਾਕਾਰਾ ਨੇ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਤੋਂ ਅਗਾਊਂ ਜ਼ਮਾਨਤ ਅਰਜ਼ੀ ਵਾਪਸ ਲੈ ਲਈ। ਸੂਤਰਾਂ ਅਨੁਸਾਰ, ਇਸ ਤੋਂ ਬਾਅਦ ਅਦਾਕਾਰਾ ਨੇ ਬੰਬਈ ਹਾਈ ਕੋਰਟ ‘ਚ ਆਪਣੀ ਗ੍ਰਿਫ਼ਤਾਰੀ ਨੂੰ ਰੋਕਣ ਲਈ ਅਰਜ਼ੀ ਦਾਇਰ ਕੀਤੀ ਹੈ। ਇੱਕ ਸਥਾਨਕ ਵਕੀਲ ਨੇ ਕਿਹਾ ਕਿ ਅਦਾਕਾਰਾ ਦੇ ਖ਼ਿਲਾਫ਼ ਇੱਕ ਕੇਸ ਦਾਇਰ ਕੀਤਾ ਗਿਆ ਹੈ, ਜਿਸ ‘ਚ ਰਾਖੀ ਸਾਵੰਤ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਭਗਵਾਨ ਸ਼੍ਰੀ ਵਾਲਮੀਕੀ ਦੇ ਵਿਰੁੱਧ ਬੋਲ ਕੇ ਵਾਲਮੀਕੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। 
ਰਾਖੀ ਸਾਵੰਤ ਦੇ ਵਕੀਲ ਦੇ ਅਨੁਸਾਰ, ਉਸ ਦੇ ਕਲਾਇੰਟ ਨੇ ਭਗਵਾਨ ਵਾਲਮੀਕੀ ਦੇ ਵਿਰੁੱਧ ਕਦੇ ਨਹੀਂ ਕਿਹਾ ਅਤੇ ਉਸ ਨੇ ਪੂਰੀ ਵਾਲਮੀਕੀ ਭਾਈਚਾਰੇ ਨੂੰ ਬਿਨਾਂ ਸ਼ਰਤ ਦੇ ਮੁਆਫ਼ੀ ਵੀ ਮੰਗੀ ਹੈ। ਸ਼ਿਕਾਇਤ ਕਰਤਾ ਅਨੁਸਾਰ 9 ਜੁਲਾਈ 2016 ਨੂੰ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਟੈਲੀਵਿਜ਼ਨ ਦੇਖ ਰਿਹਾ ਸੀ ਅਤੇ ਉਸ ਨੇ ਦੇਖਿਆ ਕਿ ਰਾਖੀ ਸਾਵੰਤ ਨੇ ਭਗਵਾਨ ਸ਼੍ਰੀ ਵਾਲਮੀਕੀ ਦੇ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਦਾ ਇਸਤੇਮਾਲ ਕਰ ਰਹੀ ਹੈ ਅਤੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤਾ, ਜਿਸ ਨੇ ਵਾਲਮੀਕੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕੀਤਾ ਹੈ।
Facebook Comment
Project by : XtremeStudioz