Close
Menu

ਰਾਖੀ ਸਾਵੰਤ ਨੇ ਅਗ੍ਰਿਮ ਜ਼ਮਾਨਤ ਦੀ ਪਟੀਸ਼ਨ ਵਾਪਸ ਲਈ

-- 18 April,2017
ਮੁੰਬਈ— ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ‘ਚ ਫਸੀ ਹੋਈ ਹੈ। ਭਗਵਾਨ ਵਾਲਮੀਕਿ ਜੀ ਮਹਾਰਾਜ ਪ੍ਰਤੀ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ‘ਚ ਲੁਧਿਆਣਾ ‘ਚ ਰਾਖੀ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਅਭਿਨੇਤਰੀ ਵਲੋਂ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਲਗਾਈ ਗਈ ਅਗ੍ਰਿਮ ਜ਼ਮਾਨਤ ਦੀ ਪਟੀਸ਼ਨ ਵਾਪਸ ਲੈ ਲਈ ਗਈ ਹੈ।
ਅਸਲ ‘ਚ ਰਾਖੀ ਸਾਵੰਤ ‘ਤੇ ਅਦਾਲਤ ਵਲੋਂ ਜਿਸ ਧਾਰਾ ਤਹਿਤ ਸੰਮੰਨ ਜਾਰੀ ਕੀਤਾ ਗਿਆ ਹੈ, ਉਹ ਇਕ ਜ਼ਮਾਨਤੀ ਧਾਰਾ ਹੈ ਤੇ ਇਸ ‘ਚ ਅਗ੍ਰਿਮ ਜ਼ਮਾਨਤ ਪਟੀਸ਼ਨ ਦੀ ਲੋੜ ਨਹੀਂ ਹੈ। ਰਾਖੀ ਸਾਵੰਤ ਦੇ ਵਕੀਲ ਮੁਤਾਬਕ ਜਦੋਂ ਕੇਸ ਦੀ ਪੂਰੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਅੱਜ ਐਡੀਸ਼ਨਲ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ‘ਚ ਪੇਸ਼ ਹੋ ਕੇ ਇਸ ਪਟੀਸ਼ਨ ਨੂੰ ਵਾਪਸ ਲੈ ਲਿਆ ਹੈ।
ਇਸ ਕੇਸ ‘ਚ ਰਾਖੀ ਸਾਵੰਤ ਨੂੰ ਪੇਸ਼ ਤਾਂ ਹੋਣਾ ਹੀ ਪਵੇਗਾ ਪਰ ਜ਼ਮਾਨਤੀ ਸੈਕਸ਼ਨ ਹੋਣ ਕਾਰਨ ਉਸ ਨੂੰ ਜ਼ਮਾਨਤ ਮਿਲ ਜਾਵੇਗੀ। ਹਾਲਾਂਕਿ ਹੁਣ ਦੇਖਣਾ ਇਹ ਹੋਵੇਗਾ ਕਿ ਜ਼ਮਾਨਤੀ ਹੋਣ ਕਾਰਨ ਰਾਖੀ ਸਾਵੰਤ ਅਦਾਲਤ ‘ਚ ਪੇਸ਼ ਹੁੰਦੀ ਹੈ ਜਾਂ ਨਹੀਂ। ਰਾਖੀ ਕੋਲ ਦੂਜਾ ਬਦਲ ਪੰਜਾਬ ਤੇ ਹਰਿਆਣਾ ਹਾਈਕੋਰਟ ਵੀ ਹੋ ਸਕਦਾ ਹੈ, ਜਿਥੇ ਉਹ ਪਟੀਸ਼ਨ ਦਾਖਲ ਕਰ ਸਕਦੀ ਹੈ।
Facebook Comment
Project by : XtremeStudioz