Close
Menu

ਰਾਜਨਾਥ ਤੇ ਮੋਦੀ 10 ਸਤੰਬਰ ਨੂੰ ਜੈਪੁਰ ‘ਚ ਜਨ ਸਭਾ ਨੂੰ ਕਰਨਗੇ ਸੰਬੋਧਿਤ

-- 05 September,2013

raj9

ਜੈਪੁਰ-5 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ 10 ਸਤੰਬਰ ਨੂੰ ਜੈਪੁਰ ਦੇ ਭਾਜਪਾ ਦੀ ਰਾਜ ਇਕਾਈ ਵਲੋਂ ਕੱਢੀ ਗਈ ਸੁਰਾਜ ਸੰਕਲਪ ਯਾਤਰਾ ਦੇ ਸਮਾਪਨ ਮੌਕੇ ‘ਤੇ ਜਨ ਸਭਾ ਨੂੰ ਸੰਬੋਧਿਤ ਕਰਨਗੇ। ਭਾਜਪਾ ਮੀਡੀਆ ਸੈੱਲ ਦੇ ਮੁਖੀ ਵਿਮਲ ਕਟੀਆਰ ਅਨੁਸਾਰ ਪਾਰਟੀ ਦੀ ਰਾਜ ਇਕਾਈ ਦੇ ਪ੍ਰਧਾਨ ਵਸੁੰਧਰਾ ਰਾਜੇ ਦੀ ਬੀਤੀ ਚਾਰ ਅਪ੍ਰੈਲ ਤੋਂ ਸ਼ੁਰੂ ਹੋਈ ਸੁਰਾਜ ਸੰਕਲਪ ਯਾਤਰਾ ਦੇ ਸਮਾਪਨ ਮੌਕੇ ‘ਤੇ ਆਯੋਜਿਤ ਜਨ ਸਭਾ ਨੂੰ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਦੇਸ਼ ਪ੍ਰਧਾਨ ਵਸੁੰਧਰਾ ਰਾਜੇ ਸਮੇਤ ਹੋਰ ਨੇਤਾ ਸੰਬੋਧਿਤ ਕਰਨਗੇ।
ਕਟੀਆਰ ਅਨੁਸਾਰ, ਰਾਜੇ ਦੀ ਸੁਰਾਜ ਸੰਕਲਪ ਯਾਤਰਾ ਪ੍ਰਦੇਸ਼ ਦੇ 181 ਵਿਧਾਨ ਸਭਾ ਖੇਤਰ ‘ਚ ਸੁਰਾਜ ਯਾਤਰਾ ਪੁਹੰਚੀ ਹੈ। ਉਨ੍ਹਾਂ ਨੇ ਦੱਸਿਆ ਕਿ 10 ਸਤੰਬਰ ਨੂੰ ਰਾਜਨਾਥ ਸਿੰਘ ਦਿੱਲੀ ਤੋਂ ਅਤੇ ਨਰਿੰਦਰ ਮੋਦੀ ਗੁਜਰਾਤ ਤੋਂ ਜੈਪੁਰ ਪੁੱਜਣਗੇ। ਜਨ ਸਭਾ ਨੂੰ ਸੰਬੋਧਿਤ ਕਰਨ ਦੇ ਬਾਅਦ ਦਿੱਲੀ ਅਤੇ ਗੁਜਰਾਤ ਲਈ ਰਵਾਨਾ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਸੁਸ਼ਮਾ ਸਵਰਾਜ ਦੇ ਆਉਣ ਦਾ ਫਿਲਹਾਲ ਪ੍ਰੋਗਰਾਮ ਨਹੀਂ ਹੈ। ਦੂਜੇ ਪਾਸੇ, ਪਾਰਟੀ ਦੀ ਜਨ ਸਭਾ ਨੂੰ ਲੈ ਕੇ ਤਿਆਰੀਆਂ ਤੇਜ਼ੀ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Facebook Comment
Project by : XtremeStudioz