Close
Menu

ਰਾਜਨਾਥ ਬੋਲੇ – ਉਧਰੋਂ ਗੋਲੀ ਚੱਲਦੀ ਹੈ ਤਾਂ ਫਿਰ ਜਵਾਬ ਦੇਣ ‘ਚ ਗੋਲੀਆਂ ਦੀ ਗਿਣਤੀ ਵੀ ਨਾ ਕਰਨਾ

-- 23 August,2015

ਲਖਨਊ, 23 ਅਗਸਤ – ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਆਪਣੇ ਸੰਸਦੀ ਖੇਤਰ ਲਖਨਊ ਦੇ ਦੌਰੇ ਦੇ ਦੌਰਾਨ ਗੁਆਂਢੀ ਦੇਸ਼ ਪਾਕਿਸਤਾਨ ‘ਤੇ ਜਮ ਕੇ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਅਸੀਂ ਸਰਹੱਦ ‘ਤੇ ਤੈਨਾਤ ਸੁਰੱਖਿਆ ਬਲਾਂ ਨੂੰ ਸਪਸ਼ਟ ਕਿਹਾ ਕਿ ਆਪਣੇ ਵੱਲੋਂ ਪਹਿਲ ਨਾ ਕਰਨਾ, ਪਰ ਉਧਰੋਂ ਗੋਲੀ ਚੱਲਦੀ ਹੈ ਤਾਂ ਫਿਰ ਜਵਾਬ ਦੇਣ ‘ਚ ਗੋਲੀਆਂ ਦੀ ਗਿਣਤੀ ਵੀ ਨਾ ਕਰਨਾ ਤੇ ਇਸਦਾ ਅਸਰ ਵੀ ਹੋਇਆ ਹੈ। ਰਾਜਨਾਥ ਨੇ ਆਪਣੇ ਸੰਸਦੀ ਖੇਤਰ ਦੇ ਤਿੰਨ ਦਿਨਾਂ ਦੌਰੇ ਦੇ ਦੂਜੇ ਦਿਨ ਇੱਕ ਪ੍ਰੋਗਰਾਮ ‘ਚ ਕਿਹਾ ਕਿ ਮੈਂ ਨਹੀਂ ਸਮਝਦਾ ਕਿ ਇਸ ਮੁੱਦੇ ‘ਤੇ ਦੋ ਰਾਵਾਂ ਹੋ ਸਕਦੀਆਂ ਹਨ। ਜਿੱਥੋਂ ਤੱਕ ਅੱਤਵਾਦ ਦਾ ਸਵਾਲ ਹੈ ਇਹ ਇੱਕ ਬਹੁਤ ਵੱਡੀ ਚੁਨੌਤੀ ਹੈ, ਪਰ ਜਿੱਥੋਂ ਤੱਕ ਮੈਂ ਸਮਝਦਾ ਹਾਂ ਇਹ ਚੁਨੌਤੀ ਕੇਵਲ ਭਾਰਤ ਦੇ ਸਾਹਮਣੇ ਹੀ ਨਹੀਂ, ਸਗੋਂ ਇਹ ਪ੍ਰਸ਼ਨ ਪੂਰੇ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਹੈ। ਸਿੰਘ ਨੇ ਕਿਹਾ ਕਿ ਅਟੱਲ ਬਿਹਾਰੀ ਵਾਜਪਾਈ ਹੀ ਨਹੀਂ, ਸਗੋਂ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗੁਆਂਢੀ ਦੇਸ਼ਾਂ ਦੇ ਨਾਲ ਮਧੁਰ ਸੰਬੰਧਾਂ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਰਹੇ ਹਨ।

Facebook Comment
Project by : XtremeStudioz