Close
Menu

ਰਾਜਨੇਤਾਵਾਂ ਨੂੰ ਪਾਰਦਰਸ਼ਤਾ ਤੋਂ ਨਹੀਂ ਡਰਨਾ ਚਾਹੀਦੈ- ਰਘੁਵੰਸ਼

-- 05 August,2013

ragu-ll

ਨਵੀਂ ਦਿੱਲੀ- 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਰਾਜਦ ਦੇ ਸੀਨੀਅਰ ਨੇਤਾ ਰਘੁਵੰਸ਼ ਪ੍ਰਸਾਦ ਸਿੰਘ ਨੇ ਆਰ. ਟੀ. ਆਈ. ਕਾਨੂੰਨ ‘ਚ ਸੋਧ ਦਾ ਸੋਮਵਾਰ ਨੂੰ ਇਹ ਕਹਿੰਦੇ ਹੋਏ ਵਿਰੋਧ ਕੀਤਾ ਕਿ ਰਾਜਨੇਤਾਵਾਂ ਨੂੰ ਪਾਰਦਰਸ਼ਤਾ ਤੋਂ ਨਹੀਂ ਡਰਨਾ ਚਾਹੀਦਾ ਹੈ। ਸਿੰਘ ਨੇ ਕਿਹਾ,”ਮੈਂ ਦੋਹਾਂ ਹੀ ਗੱਲਾਂ ਨਾਲ ਸਹਿਮਤ ਨਹੀਂ ਹਾਂ। ਇਕ ਤਾਂ ਸਿਆਸੀ ਦਲ ਆਰ. ਟੀ. ਆਈ. ਦੇ ਦਾਇਰੇ ਤੋਂ ਬਾਹਰ ਕੱਢਣ ਲਈ ਇਕੱਠੇ ਹੋ ਗਏ ਹਨ ਅਤੇ ਦੂਜਾ ਸਰਕਾਰ ਇਸ ਸੰਬੰਧ ‘ਚ ਕਾਨੂੰਨ ‘ਚ ਸੋਧ ਕਰ ਰਹੀ ਹੈ। ਅਸੀਂ ਪਾਰਦਰਸ਼ਤਾ ਤੋਂ ਕਿਉਂ ਡਰ ਰਹੇ ਹਾਂ? ਸਾਨੂੰ ਖੁਦ ਹੀ ਆਪਣੇ ਬਾਰੇ ਸੂਚਨਾ ਦੇਣੀ ਚਾਹੀਦੀ ਹੈ ਪਰ ਹੋ ਇਹ ਰਿਹਾ ਹੈ ਕਿ ਅਸੀਂ ਸੂਚਨਾਵਾਂ ਮੰਗਣ ‘ਤੇ ਵੀ ਦੇਣ ਤੋਂ ਇਨਕਾਰ ਕਰ ਰਹੇ ਹਨ।”
ਸਾਰੇ ਸਿਆਸੀ ਦਲ ਕੇਂਦਰੀ ਸੂਚਨਾ ਕਮਿਸ਼ਨ (ਸੀ. ਆਈ. ਸੀ.) ਦੇ ਆਦੇਸ਼ ਦਾ ਵਿਰੋਧ ਕਰਨ ਲਈ ਇਕਜੁਟ ਹੋ ਗਏ ਹਨ। ਸੀ. ਆਈ. ਸੀ. ਨੇ ਆਪਣੇ ਆਦੇਸ਼ ‘ਚ ਕਿਹਾ ਸੀ ਕਿ 6 ਵੱਡੀਆਂ ਪਾਰਟੀਆਂ ਭਾਜਪਾ, ਕਾਂਗਰਸ, ਬਸਪਾ, ਰਾਕਾਂਪਾ, ਮਾਕਪਾ ਅਤੇ ਭਾਕਪਾ ਜਨਤਕ ਅਥਾਰਟੀ ਹੈ ਅਤੇ ਉਹ ਆਰ. ਟੀ. ਆਈ. ਦੇ ਦਾਇਰੇ ‘ਚ ਆਉਂਦੀ ਹੈ। ਕੇਂਦਰੀ ਮੰਤਰੀ ਮੰਡਲ ਨੇ ਪਿਛਲੇ ਹਫਤੇ ਆਰ. ਟੀ. ਆਈ. ਕਾਨੂੰਨ ‘ਚ ਸੋਧ ਦਾ ਪ੍ਰਸਤਾਵ ਮਨਜ਼ੂਰ ਕੀਤਾ ਸੀ। ਸਰਕਾਰ ਨੇ ਦਲੀਲ ਦਿੱਤੀ ਕਿ ਸਿਆਸੀ ਦਲ ਵਿਅਕਤੀਆਂ ਦਾ ਸੰਘ ਹੈ ਨਾ ਕਿ ਜਨਤਕ ਅਥਾਰਟੀ। ਸੀ. ਆਈ. ਸੀ. ਦਾ ਆਦੇਸ਼ ਜੋ ਅਜੇ ਅਮਲ ‘ਚ ਹੈ ਇਸ ਲਈ ਸਰਕਾਰ ਮਾਨਸੂਨ ਸੈਸ਼ਨ ਦੇ ਪਹਿਲੇ ਹਫਤੇ ‘ਚ ਹੀ ਬਿੱਲ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ।

Facebook Comment
Project by : XtremeStudioz