Close
Menu

ਰਾਜਪਕਸ਼ੇ ਨੇ ਸ੍ਰੀਲੰਕਾ ‘ਚ ਲਿੱਟਿਆਂ ਦੇ ਮੁੜ ਉਭਾਰ ਬਾਰੇ ਸ਼ੱਕ ਜਤਾਇਆ

-- 31 May,2015

ਕੋਲੰਬੋ, 31 ਮਈ- ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਸ਼ੱਕ ਪ੍ਰਗਟਾਇਆ ਕਿ ਵੱਖਵਾਦੀ ਤਾਮਿਲ ਟਾਈਗਰਸ (ਐਲ.ਟੀ.ਟੀ.ਈ.) ਫਿਰ ਤੋਂ ਇਕਜੁੱਟ ਹੋ ਸਕਦਾ ਹੈ ਤੇ ਦੇਸ਼ ‘ਚ ਅੱਤਵਾਦ ਮੁੜ ਤੋਂ ਪੈਦਾ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅੱਤਵਾਦੀ ਨਹੀਂ ਬਚੇ ਪਰ ਨਾਲ ਹੀ ਡਰ ਹੈ ਕਿ ਅੱਤਵਾਦ ਦੀ ਦੇਸ਼ ‘ਚ ਵਾਪਸੀ ਹੋ ਸਕਦੀ ਹੈ | ਅਨੁਰਾਧਾਪੁਰ ਸ਼ਹਿਰ ‘ਚ ਕਿ ਧਾਰਮਿਕ ਸਮਾਗਮ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਜੋ ਕੁਝ ਪਹਿਲਾਂ ਵਾਪਰਿਆ ਹੈ ਉਸ ਨੂੰ ਫਿਰ ਤੋਂ ਵੇਖੀਏ | ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਸ਼ਾਂਤੀ ਤੇ ਸ਼ਾਨ ਨਾਲ ਰਹੇ |

Facebook Comment
Project by : XtremeStudioz