Close
Menu

ਰਾਜਸਥਾਨ ਸਰਕਾਰ ਗੁੱਜਰਾਂ ਨੂੰ 5% ਰਾਖਵਾਂਕਰਨ ਦੇਣ ਲਈ ਤਿਆਰ

-- 29 May,2015

ਅੱਠ ਦਿਨ ਪੁਰਾਣਾ ਅੰਦੋਲਨ ਖ਼ਤਮ
ਜੈਪੁਰ, 29ਮਈ-ਗੁੱਜਰ ਭਾਈਚਾਰੇ ਨੇ ਅੱਜ ਰਾਤ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਦੀ ਰਾਜਸਥਾਨ ਸਰਕਾਰ ਨਾਲ ਗੱਲਬਾਤ ਸਿਰੇ ਚੜ੍ਹਨ ਬਾਅਦ ਆਪਣਾ 8 ਦਿਨ ਪੁਰਾਣਾ ਅੰਦੋਲਨ ਖਤਮ ਕਰ ਦਿੱਤਾ | ਅੰਦੋਲਨ ਖਤਮ ਹੁੰਦੇ ਸਾਰ ਸ਼ੁੱਕਰਵਾਰ ਤੋਂ ਦਿੱਲੀ-ਮੁੰਬਈ ਰੇਲ ਮਾਰਗ ਤੇ ਜੈਪੁਰ ਆਗਰਾ ਰਾਸ਼ਟਰੀ ਮਾਰਗ ‘ਤੇ ਹਫਤਾ ਪਹਿਲਾਂ ਬੰਦ ਕੀਤੀ ਆਵਾਜਾਈ ਬਹਾਲ ਹੋ ਗਈ | ਇਸ ਸਬੰਧ ਵਿਚ ਗੁੱਜਰ ਨੇਤਾ ਕਰਨਲ ਕਿਰੋੜੀ ਸਿੰਘ ਬੈਂਸਲਾ ਅਤੇ ਸਰਕਾਰ ਵੱਲੋਂ ਮੰਤਰੀ ਮੰਡਲ ਉਪ-ਕਮੇਟੀ ਦੇ ਮੈਂਬਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਰਾਜੇਂਦਰ ਰਾਠੌੜ, ਸਮਾਜਿਕ ਨਿਆਂ ਬਾਰੇ ਮੰਤਰੀ ਡਾ. ਅਰੁਣ ਚਤੁਰਵੇਦੀ, ਖੁਰਾਕ ਤੇ ਨਾਗਰਿਕ ਮਾਮਲਿਆਂ ਬਾਰੇ ਮੰਤਰੀ ਹੇਮ ਸਿੰਘ ਭੜਾਨ ਨੇ ਪੰਜਵੇਂ ਦੌਰ ਦੀ ਗੱਲਬਾਤ ਖਤਮ ਹੋਣ ਬਾਅਦ ਸਾਂਝੇ ਪੱਤਰਕਾਰ ਸੰਮੇਲਨ ਵਿਚ ਦੋਵਾਂ ਧਿਰਾਂ ਨੇ ਸਹਿਮਤੀ ਹੋਣ ਦਾ ਐਲਾਨ ਕੀਤਾ | ਮੰਤਰੀ ਰਾਜੇਂਦਰ ਰਾਠੌਰ ਨੇ ਕਿਹਾ ਕਿ ਸਰਕਾਰ ਗੁੱਜਰਾਂ ਨੂੰ 5 ਫੀਸਦੀ ਰਾਖਵਾਂਕਰਨ ਦੇਣ ਲਈ ਅਲੱਗ ਤੌਰ ‘ਤੇ ਬਿੱਲ ਲਿਆਏਗੀ ਤੇ ਇਸ ਨੂੰ ਵਿਧਾਨ ਸਭਾ ਦੇ ਆਉਣ ਵਾਲੇ ਇਜਲਾਸ ਵਿਚ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬਿੱਲ ਨੂੰ ਪਾਸ ਕਰਵਾਉਣ ਬਾਅਦ ਨੌਵੀਂ ਸੂਚੀ ਵਿਚ ਸ਼ਾਮਿਲ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ | ਸੂਤਰਾਂ ਅਨੁਸਾਰ ਸ੍ਰੀ ਕਿਰੋੜੀ ਸਿੰਘ ਬੈਂਸਲਾ ਤੇ ਉਨ੍ਹਾਂ ਦੇ ਸਾਥੀਆਂ ਨੇ ਅੱਜ ਸੂਬਾ ਸਰਕਾਰ ਦੇ ਪ੍ਰਤੀਨਿਧਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਸਰਕਾਰ ਨੇ ਗੁੱਜਰ ਭਾਈਚਾਰੇ ਨੂੰ ਸਰਕਾਰੀ ਨੌਕਰੀਆਂ ਤੇ ਸਿੱਖਿਆ ਸੰਸਥਾਵਾਂ ਵਿਚ 5 ਫੀਸਦੀ ਰਾਖਵਾਂਕਰਨ ਦੇਣ ਲਈ ਆਪਣੀ ਲਿਖਤੀ ਸਹਿਮਤੀ ਦੇ ਦਿੱਤੀ | ਇਸ ਸਬੰਧੀ ਗੁੱਜਰਾਂ ਦੇ ਬੁਲਾਰੇ ਹਿੰਮਤ ਸਿੰਘ ਨੇ ਕਿਹਾ ਕਿ ਅਸੀਂ ਅੰਦੋਲਨ ਵਾਪਸ ਲੈ ਲਿਆ ਹੈ | ਇਸ ਤੋਂ ਪਹਿਲਾਂ ਗੁੱਜਰ ਮੁਜ਼ਾਹਰਾਕਾਰੀਆਂ ਵਲੋਂ ਅੱਠਵੇਂ ਦਿਨ ਵੀ ਦਿੱਲੀ-ਮੁੰਬਈ ਰੇਲ ਰੂਟ ਅਤੇ ਮੁੱਖ ਕੌਮੀ ਸ਼ਾਹ ਰਾਹ ‘ਤੇ ਧਰਨਾ ਜਾਰੀ ਰੱਖਿਆ | ਗੁੱਜਰ ਭਾਈਚਾਰੇ ਵਲੋਂ ਸਰਕਾਰੀ ਨੌਕਰੀਆਂ ਵਿਚ ਪੰਜ ਫ਼ੀਸਦੀ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਰਾਜਸਥਾਨ ਦੇ ਤਿੰਨ ਜਿਲਿ੍ਹਆਂ ਵਿਚ ਰੇਲ ਪਟੜੀਆਂ ਅਤੇ ਸੜਕਾਂ ਨੂੰ ਰੋਕਿਆ ਜਾ ਰਿਹਾ ਸੀ

Facebook Comment
Project by : XtremeStudioz