Close
Menu

ਰਾਜੇਸ਼ ਖੰਨਾ ਦੇ ਨਾਂ ‘ਤੇ ਸੜਕ ਦਾ ਨਾਂ ਚਾਹੁੰਦੀ ਹੈ ਡਿੰਪਲ

-- 10 August,2013

rajesh_khanna_dimple_idiva2_600x450

ਮੁੰਬਈ- ਮਰਹੂਮ ਅਭਿਨੇਤਾ ਰਾਜੇਸ਼ ਖੰਨਾ ਦੀ ਪਤਨੀ ਅਤੇ ਬਾਲੀਵੁੱਡ ਅਭਿਨੇਤਰੀ ਡਿੰਪਲ ਕਪਾਡੀਆ ਨੇ ਕਿਹਾ ਕਿ ਉਸ ਦੀ ਇੱਛਾ ਹੈ ਕਿ ਸੁਪਰ ਸਟਾਰ ਰਾਜੇਸ਼ ਖੰਨਾ ਦੇ ਨਾਂ ‘ਤੇ ਕਿਸੇ ਸੜਕ ਦਾ ਨਾਂ ਰੱਖਿਆ ਜਾਵੇ। ਕਾਕਾ ਦੇ ਨਾਂ ਨਾਲ ਆਪਣੇ ਪ੍ਰਸ਼ੰਸਕਾਂ ‘ਚ ਮਸ਼ਹੂਰ ਰਾਜੇਸ਼ ਖੰਨਾ ਦਾ ਪਿਛਲੇ ਸਾਲ 18 ਜੁਲਾਈ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਕਾਕਾ ਜੀ ਸਿਰਫ ਇਕ ਕਲਾਕਾਰ ਵਜੋਂ ਹੀ ਨਹੀਂ ਸਗੋਂ ਇਕ ਕਾਂਗਰਸੀ ਦੇ ਤੌਰ ‘ਤੇ ਵੀ ਯਾਦ ਕੀਤੇ ਜਾਂਦੇ ਹਨ।
ਅਸੀਂ ਐੱਮ. ਪੀ. ਰਾਜੀਵ ਸ਼ੁਕਲਾ ਨੂੰ ਅਪੀਲ ਕੀਤੀ ਹੈ ਕਿ ਕਾਰਟਰ ਰੋਡ ਦਾ ਨਾਂ ਰਾਜੇਸ਼ ਖੰਨਾ ਦੇ ਨਾਂ ‘ਤੇ ਰੱਖਿਆ ਜਾਵੇ। ਇਸ ‘ਤੇ ਸ਼ੁਕਲਾ ਨੇ ਕਿਹਾ ਕਿ ਫਿਲਮਾਂ ਨੂੰ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ ਅਤੇ ਇਕ ਸੰਸਦ ਮੈਂਬਰ ਵਜੋਂ ਵੀ। ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਅਥਾਹ ਹੈ। ਮੈਂ ਸ਼ਹਿਰੀ ਵਿਕਾਸ ਮੰਤਰਾਲਾ ਨੂੰ ਇਸ ਬਾਰੇ ਅਪੀਲ ਕਰਾਂਗਾ। ਅਸੀਂ ਉਮੀਦ ਕਰਦੇ ਹਾਂ ਕਿ ਸੜਕ ਦਾ ਨਾਂ ਕਾਕਾ ਜੀ ਦੇ ਨਾਂ ‘ਤੇ ਰੱਖਿਆ ਜਾਵੇਗਾ।

Facebook Comment
Project by : XtremeStudioz