Close
Menu

ਰਾਜ ਕੁਮਾਰ ਸੰਤੋਸ਼ੀ ਇਕ ਸ਼ਾਨਦਾਰ ਨਿਰਦੇਸ਼ਕ – ਸ਼ਾਹਿਦ ਕਪੂਰ

-- 12 September,2013

images (7)

ਮੁੰਬਈ –12 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਾਹਿਦ ਕਪੂਰ ਨੇ ਕਿਹਾ ਹੈ ਕਿ ਰਾਜ ਕੁਮਾਰ ਸੰਤੋਸ਼ੀ ਇਕ ਸ਼ਾਨਦਾਰ ਨਿਰਦੇਸ਼ਕ ਹੈ। ਸ਼ਾਹਿਦ ਕਪੂਰ ਨੇ ਰਾਜ ਕੁਮਾਰ ਸੰਤੋਸ਼ੀ ਦੇ ਨਾਲ ਫਟਾ ਪੋਸਟਰ ਨਿਕਲਾ ਹੀਰੋ ‘ਚ ਕੰਮ ਕੀਤਾ ਹੈ। ਸ਼ਾਹਿਦ ਨੇ ਸੰਤੋਸ਼ੀ ਦੇ ਨਾਲ ਪਹਿਲੀ ਵਾਰ ਕੰਮ ਕੀਤਾ ਹੈ। ਸ਼ਾਹਿਦ ਕਪੂਰ ਨੇ ਇਸ ਫਿਲਮ ‘ਚ ਆਪਣੇ ਕਿਰਦਾਰ ਦੀ ਚਰਚਾ ਕਰਦੇ ਹੋਏ ਕਿਹਾ ਕਿ ਮੈਂ ਇਸ ਫਿਲਮ ‘ਚ ਇਕ ਮਰਾਠੀ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ ਜਿਸ ਦਾ ਬਚਪਨ ਤੋਂ ਸਪਨਾ ਹੁੰਦਾ ਹੈ ਕਿ ਉਹ ਅਭਿਨੇਤਾ ਬਣੇ। ਸ਼ਾਹਿਦ ਨੇ ਕਿਹਾ ਕਿ ਫਟਾ ਪੋਸਟਰ ਨਿਕਲਾ ਹੀਰੋ ‘ਚ ਮੈਂ ਰਾਜ ਕੁਮਾਰ ਸੰਤੋਸ਼ੀ ਜੀ ਦੇ ਨਾਲ ਪਹਿਲੀ ਵਾਰ ਕੰਮ ਕੀਤਾ ਹੈ ਅਤੇ ਉਨ੍ਹਾਂ ਕੋਲੋ ਕਾਫੀ ਕੁਝ ਸਿਖਣ ਨੂੰ ਮਿਲਿਆ। ਰਾਜ ਕੁਮਾਰ ਸੰਤੋਸ਼ੀ ਬੇਹੱਦ ਸ਼ਾਨਦਾਰ ਨਿਰਦੇਸ਼ਕ ਹੈ।

Facebook Comment
Project by : XtremeStudioz