Close
Menu

ਰਾਜ ਸਭਾ ‘ਚ ਭਾਜਪਾ ਦੇ ਮੁੱਖ ਸਚੇਤਕ ਹੋਣਗੇ ਜਾਵਡੇਕਰ- ਅਡਵਾਨੀ

-- 10 December,2013

ਨਵੀਂ ਦਿੱਲੀ- ਰਾਜ ਸਭਾ ਸੰਸਦ ਮੈਂਬਰ ਅਤੇ ਭਾਜਪਾ ਬੁਲਾਰੇ ਪ੍ਰਕਾਸ਼ ਜਾਵਡੇਕਰ ਰਾਜ ਸਭਾ ‘ਚ ਪਾਰਟੀ ਦੇ ਮੁੱਖ ਸਚੇਤਕ ਹੋਣਗੇ। ਭਾਜਪਾ ਸੰਸਦੀ ਦਲ ਦੇ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਇਹ ਜਾਣਕਾਰੀ ਦਿੱਤੀ। ਅਡਵਾਨੀ ਨੇ ਮੰਗਲਵਾਰ ਨੂੰ ਸੰਸਦੀ ਸੌਂਧ ‘ਚ ਭਾਜਪਾ ਸੰਸਦੀ ਦਲ ਦੀ ਬੈਠਕ ‘ਚ ਇਹ ਗੱਲ ਕਹੀ, ਜਿਸ ‘ਚ ਦੋਹਾਂ ਹੀ ਸਦਨਾਂ ਦੇ ਪਾਰਟੀ ਮੈਂਬਰ ਮੌਜੂਦ ਸਨ। ਜਾਵਡੇਕਰ ਰਾਜ ਸਭਾ ‘ਚ ਮੁੱਖ ਸਚੇਤਕ ਦੇ ਰੂਪ ‘ਚ ਮਾਇਆ ਸਿੰਘ ਦਾ ਸਥਾਨ ਲੈਣਗੇ। ਮਾਇਆ ਸਿੰਘ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜੀਆਂ ਸਨ ਅਤੇ ਉਹ ਗਵਾਲੀਅਰ ਚੋਣਾਂ ਪਹਿਲਾਂ ਤੋਂ ਜਿੱਤ ਗਈ ਹੈ।

Facebook Comment
Project by : XtremeStudioz