Close
Menu

ਰਾਜ ਸਭਾ ਵਿਚ ਬਹੁਮਤ ਨਹੀਂ, ਇਸ ਵਾਰ ਨਹੀਂ ਬਣਾ ਸਕਦੇ ਰਾਮ ਮੰਦਰ ਲਈ ਕਾਨੂੰਨ : ਰਾਜਨਾਥ

-- 11 May,2015

ਅਯੁੱਧਿਆ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਸੰਸਦ ਦੇ ਉਪਰੀ ਸਦਨ ਰਾਜ ਸਭਾ ਵਿਚ ਬਹੁਮਤ ਦੀ ਕਮੀ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਭਾਜਪਾ ਵਲੋਂ ਇਕ ਪ੍ਰਸਤਾਵ ਲਿਆਉਣ ਅਤੇ ਕਾਨੂੰਨ ਬਣਾਉਣ ਦੇ ਰਸਤੇ ਵਿਚ ਰੁਕਾਵਟ ਬਣ ਰਹੀ ਹੈ। ਪਿਛਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਜਿਹੜਾ ਚੋਣ ਐਲਾਨਨਾਮਾ ਜਾਰੀ ਕੀਤਾ ਸੀ, ਉਸ ਵਿਚ ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਉਸ ਦੇ ਵਲੋਂ ਕੀਤੇ ਗਏ ਵਾਅਦਿਆਂ ਵਿਚ ਸ਼ਾਮਲ ਸੀ। ਇਸ ਦੇ ਨਾਲ ਹੀ ਪਾਰਟੀ ਦੇ ਮੈਨੀਫੈਸਟੋ ਵਿਚ ਕੀਤੇ ਗਏ ਵਾਅਦਿਆਂ ਵਿਚ ਕੁਝ ਹੋਰ ਵਿਵਾਦਪੂਰਨ ਮੁੱਦੇ ਸਨ, ਜਿਸ ਵਿਚ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਨ ਵਾਲੀ ਧਾਰਾ 370 ਨੂੰ ਖਤਮ ਕਰਨਾ ਅਤੇ ਸਮਾਨ ਨਾਗਰਿਕ ਜ਼ਾਬਤਾ ਸ਼ਾਮਲ ਹੈ। ਭਾਜਪਾ ਦੇ ਸੀਨੀਅਰ ਨੇਤਾ ਰਾਜਨਾਥ ਨੇ ਕਿਹਾ ਕਿ ਭਾਜਪਾ ਕੋਲ ਰਾਜ ਸਭਾ ਵਿਚ ਬਹੁਮਤ ਨਹੀਂ ਹੈ। ਇਸ ਲਈ ਰਾਮ ਮੰਦਰ ਦੀ ਉਸਾਰੀ ਲਈ ਕਾਨੂੰਨ ਬਣਾਉਣ ਲਈ ਸੰਸਦ ਵਿਚ ਪ੍ਰਸਤਾਵ ਲਿਆਉਣਾ ਇਸ ਵਾਰ ਸੰਭਵ ਨਹੀਂ ਹੋਵੇਗਾ।

Facebook Comment
Project by : XtremeStudioz