Close
Menu

ਰਾਣਾ ਨੇ ਪੰਜਾਬ ‘ਚ ਨਸ਼ਾਖੋਰੀ ‘ਤੇ ਰਾਹੁਲ ਗਾਂਧੀ ਖਿਲਾਫ ਸੁਖਬੀਰ ਦੇ ਦੋਸ਼ਾਂ ਦੀ ਨਿੰਦਾ ਕੀਤੀ

-- 21 August,2015

ਚੰਡੀਗੜ•, 21 ਅਗਸਤ: ਸੀਨੀਅਰ ਕਾਂਗਰਸੀ ਆਗੂ ਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪੰਜਾਬ ‘ਚ ਨਸ਼ਾਖੋਰੀ ਦੇ ਮੁੱਦੇ ‘ਤੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ‘ਤੇ ਦੋਸ਼ਾਂ ਦੀ ਨਿੰਦਾ ਕੀਤੀ।
ਇਸ ਲੜੀ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰੇਡੀਓ ‘ਚ ਆਪਣੇ ਸੰਬੋਧਨ ਮਨ ਕੀ ਬਾਤ ‘ਚ ਪੰਜਾਬ ‘ਚ ਨਸ਼ੇ ਦੇ ਜਹਿਰ ਬਾਰੇ ਗੱਲ ਕੀਤੀ ਸੀ। ਉਨ•ਾਂ ਨੇ ਸੁਖਬੀਰ ਤੋਂ ਸਵਾਲ ਕੀਤਾ ਕਿ ਉਹ ਰਾਹੁਲ ਦੀ ਤਰ•ਾਂ ਮੋਦੀ ਦੀ ਅਲੋਚਨਾ ਕਰਨ ਦੀ ਹਿੰਮਤ ਕਿਉਂ ਨਹੀਂ ਰੱਖਦੇ।
ਰਾਣਾ ਨੇ ਸੁਖਬੀਰ ਦੇ ਇਥੇ ਕੋਈ ਨਸ਼ੇੜੀ ਨਾ ਹੋਣ ਸਬੰਧੀ ਦਾਅਵਿਆਂ ਦਾ ਹਾਸਾ ਉਡਾਉਂਦਿਆਂ ਉਸ ਤੋਂ ਸਵਾਲ ਕੀਤਾ ਹੈ ਕਿ ਕਿਉਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨਸ਼ਾ ਦੀ ਖਪਤ ਕਰਨ ਤੇ ਤਸਕਰੀ ਕਰਨ ਦੇ ਮਾਮਲੇ ‘ਚ ਜ਼ੇਲ•ਾਂ ‘ਚ ਬੰਦ ਹਨ। ਤੁਹਾਡੀ ਸਰਕਾਰ ਨੇ ਨਸ਼ਿਆਂ ਦੇ ਦੋਸ਼ਾਂ ਹੇਠ ਹਜਾਰਾਂ ਨੌਜਵਾਨਾਂ ਨੂੰ ਜੇਲ•ਾਂ ‘ਚ ਪਾਇਆ ਹੈ। ਕੀ ਤੁਹਾਡਾ ਮਤਲਬ ਇਹ ਹੈ ਕਿ ਇਹ ਸਾਰੇ ਬੇਕਸੂਰ ਹਨ ਅਤੇ ਗਲਤ ਤਰੀਕੇ ਨਾਲ ਜੇਲ•ਾਂ ‘ਚ ਬੰਦ ਕੀਤੇ ਗਏ ਹਨ?
ਇਥੋਂ ਤੱਕ ਕਿ ਪੰਜਾਬ ‘ਚ ਹਜ਼ਾਰਾਂ ਕਰੋੜਾਂ ਰੁਪਏ ਦਾ ਨਸ਼ੇ ਦਾ ਵਪਾਰ ਹੈ, ਜਿਸ ‘ਚ ਖਾਸ ਕਰਕੇ ਅਕਾਲੀਆਂ ਦੀ ਸ਼ੈਅ ‘ਤੇ ਹੋਣ ਵਾਲਾ ਸਿੰਥੇਟਿਕ ਨਸ਼ਾ ਸ਼ਾਮਿਲ ਹੈ। ਕੀ ਸਾਨੂੰ ਡਿਪਟੀ ਮੁੱਖ ਮੰਤਰੀ ਦੱਸਣਗੇ ਕਿ ਕਿਹੜਾ ਇਨ•ਾਂ ਨਸ਼ਿਆਂ ਨੂੰ ਸਪਲਾਈ ਕਰਦਾ ਹੈ ਤੇ ਕਿਹੜਾ ਇਨ•ਾਂ ਦੀ ਖਪਤ ਕਰਦਾ ਹੈ।
ਸੁਖਬੀਰ ਦੇ ਉਦਾਹਰਨ ਕਿ ਹਾਲੇ ਹੀ ‘ਚ ਫੌਜ਼ ਭਰਤੀ ‘ਚ ਸ਼ਾਮਿਲ ਕੀਤੇ ਗਏ 5500 ਉਮੀਦਵਾਰਾਂ ‘ਚੋਂ ਕੋਈ ਵੀ ਡੋਪ ਟੈਸਟ ‘ਚ ਪਾਜੀਟਿਵ ਨਹੀਂ ਪਾਇਆ ਗਿਆ, ਕਾਂਗਰਸੀ ਆਗੂ ਨੇ ਕਿਹਾ ਕਿ ਇਹ ਹਰ ਕੋਈ ਜਾਣਦਾ ਹੈ ਕਿ ਨਸ਼ਾ ਕਰਨ ਵਾਲਾ ਕੋਈ ਵੀ ਨੌਜਵਾਨ ਭਰਤੀ ਹੋਣ ਲਈ ਨਹੀਂ ਆਏਗਾ, ਕਿਉਂਕਿ ਇਥੇ ਉਸਦੇ ਨਸ਼ਾ ਕਰਨ ਦਾ ਪਤਾ ਚੱਲ ਜਾਵੇਗਾ। ਅਜਿਹੇ ‘ਚ ਕੋਈ ਸਵਾਲ ਨਹੀਂ ਬਣਦਾ ਹੈ ਕਿ ਅਜਿਹੀਆਂ ਭਰਤੀ ਰੈਲੀਆਂ ‘ਚ ਕੋਈ ਵੀ ਪਾਜੀਟਿਵ ਨਹੀਂ ਪਾਇਆ ਗਿਆ।
ਕਪੂਰਥਲਾ ਤੋਂ ਵਿਧਾਇਕ ਨੇ ਸੁਖਬੀਰ ਨੂੰ ਸਵਾਲ ਕੀਤਾ ਕਿ ਉਹ ਆਪਣੇ ਨਕਾਰਨ ਦੇ ਚਰਿੱਤਰ ‘ਤੇ ਚੱਲਣ ਤੇ ਹਮੇਸ਼ਾ ਸਮੱਸਿਆ ਤੋਂ ਭੱਜਣ ਦੀ ਬਜਾਏ, ਇਸਦਾ ਸਾਹਮਣਾ ਕਰਨ। ਸਿਰਫ ਤੁਹਾਡੇ ਕਹਿਣ ਨਾਲ ਕਿ ਪੰਜਾਬ ‘ਚ ਕੋਈ ਨਸ਼ਾ ਨਹੀਂ ਕਰਦਾ, ਸੂਬੇ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਦੇ ਦਿੰਦਾ। ਤੁਹਾਨੂੰ ਪਹਿਲਾਂ ਸਮੱਸਿਆ ਨੂੰ ਮੰਨਣਾ ਪਵੇਗਾ, ਫਿਰ ਉਸਦਾ ਹੱਲ ਹੋਵੇਗਾ।
ਜੇ ਸੁਖਬੀਰ ਇਨ•ਾਂ ਤੱਥਾਂ ਤੇ ਅੰਕੜਿਆਂ ‘ਤੇ ਇੰਨਾ ਭਰੋਸਾ ਹੈ, ਤਾਂ ਉਨ•ਾਂ ਪੰਜਾਬ ਵਿਧਾਨ ਸਭਾ ‘ਚ ਬਹਿਸ ਤੋਂ ਨਹੀਂ ਭੱਜਣਾ ਚਾਹੀਦਾ ਸੀ, ਜਿਸਦੀ ਵਿਰੋਧੀ ਧਿਰ ਦੇ ਲੀਡਰ ਸੁਨੀਲ ਜਾਖੜ ਨੇ ਬਹੁਤ ਸਮਾਂ ਪਹਿਲਾਂ ਮੰਗ ਕੀਤੀ ਸੀ। ਸੁਖਬੀਰ ਤੇ ਉਨ•ਾਂ ਦੀ ਸਰਕਾਰ ਵਾਸਤੇ ਇਸ ਮੁੱਦੇ ‘ਤੇ ਚਰਚਾ ਕਰਦਿਆਂ ਸਾਫ ਨਿਕਲਣ ਲਈ ਪੰਜਾਬ ਵਿਧਾਨ ਸਭਾ ਤੋਂ ਵਧੀਆ ਮੰਚ ਨਹੀਂ ਹੋ ਸਕਦਾ।

Facebook Comment
Project by : XtremeStudioz